ਦੁਨੀਆ ‘ਚ ਫਿਰ ਵਧੀ ਕੋਰੋਨਾ ਦੀ ਰਫਤਾਰ, 24 ਘੰਟੇ ‘ਚ ਆਏ 3.13 ਲੱਖ ਨਵੇਂ ਮਾਮਲੇ

0
3101

ਨਵੀਂ ਦਿੱਲੀ . ਦੁਨੀਆ ਭਰ ਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ 3.13 ਲੱਖ ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਅਤੇ 6289 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ। ਹਾਲਾਂਕਿ 2 ਲੱਖ 78 ਹਜ਼ਾਰ 615 ਵਿਅਕਤੀ ਵੀ ਵਾਇਰਸ ਤੋਂ ਠੀਕ ਹੋ ਚੁੱਕੇ ਹਨ।

ਵਰਲਡਮੀਟਰ ਦੀ ਰਿਪੋਰਟ ਅਨੁਸਾਰ ਹੁਣ ਤੱਕ 20 ਲੱਖ 83 ਹਜ਼ਾਰ ਲੋਕ ਦੁਨੀਆ ਭਰ ਵਿੱਚ ਕੋਰੋਨਾ ਵਿੱਚ ਸੰਕਰਮਿਤ ਹੋਏ ਹਨ। ਇਸ ‘ਚੋਂ 9 ਲੱਖ 81 ਹਜ਼ਾਰ (3.05%) ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਦਕਿ ਕੁੱਲ 2 ਕਰੋੜ 78 ਲੱਖ (73%) ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆ ਵਿੱਚ 74 ਲੱਖ ਤੋਂ ਵੱਧ ਐਕਟਿਵ ਕੇਸ ਹਨ, ਯਾਨੀ ਇਸ ਸਮੇਂ ਬਹੁਤ ਸਾਰੇ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਅਮਰੀਕਾ: ਕੇਸ- 7,139,355, ਮੌਤਾਂ- 206,585

-ਭਾਰਤ: ਕੇਸ- 5,730,184, ਮੌਤਾਂ- 91,173

-ਬ੍ਰਾਜ਼ੀਲ: ਕੇਸ – 4,627,780, ਮੌਤਾਂ – 139,065

-ਰੂਸ: ਕੇਸ – 1,122,241, ਮੌਤਾਂ – 19,799

-ਕੋਲੰਬੀਆ: ਕੇਸ- 784,268, ਮੌਤਾਂ – 24,746

-ਪੇਰੂ: ਕੇਸ- 782,695, ਮੌਤਾਂ – 31,870

-ਮੈਕਸੀਕੋ: ਕੇਸ- 705,263, ਮੌਤਾਂ – 74,348

-ਸਪੇਨ: ਕੇਸ- 693,556, ਮੌਤਾਂ – 31,034

-ਦੱਖਣੀ ਅਫਰੀਕਾ: ਕੇਸ – 665,188, ਮੌਤਾਂ – 16,206

-ਅਰਜਨਟੀਨਾ: ਕੇਸ – 664,799, ਮੌਤਾਂ – 14,376