ਲੁਧਿਆਣਾ ‘ਚ ਕੋਰੋਨਾ ਸੰਕ੍ਰਮਿਤ ਏਸੀਪੀ ਅਨਿਲ ਕੋਹਲੀ ਦੀ ਮੌਤ, ਪੰਜਾਬ ‘ਚ 16ਵੀਂ ਮੌਤ

0
1642

ਲੁਧਿਆਣਾ. ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਏਸੀਪੀ ਅਨਿਲ ਕੋਹਲੀ ਦੀ ਮੌਤ ਹੋ ਗਈ ਹੈ। ਏਸੀਪੀ ਦਾ ਐਸਪੀਐਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਸਿਵਲ ਸਰਜਨ ਵਲੋਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਦਿਨਾਂ ਤੋਂ ਵੈਂਟੀਲੇਟਰ ‘ਤੇ ਸੀ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।

ਲੁਧਿਆਣਾ ਵਿੱਚ ਕੋਰੋਨਾ ਦੇ ਸ਼ੁੱਕਰਵਾਰ ਨੂੰ ਪੰਜ ਮਾਮਲੇ ਸਾਹਮਣੇ ਆਏ ਸਨ। ਇਹ ਸਾਰੇ ਲੋਕ ਏਸੀਪੀ ਉੱਤਰ ਦੇ ਸੰਪਰਕ ਵਿੱਚ ਹੀ ਸਨ। ਪਹਿਲੀ ਰਿਪੋਰਟ ਵਿਚ ਉਨ੍ਹਾਂ ਦੀ ਪਤਨੀ, ਫਿਰੋਜ਼ਪੁਰ ਦਾ ਗੰਨਮੈਨ, ਬਸਤੀ ਜੋਧੇਵਾਲ ਥਾਣੇ ਦੇ ਐਸਐਚਓ ਅਤੇ ਜ਼ਿਲ੍ਹਾ ਮੰਡੀ ਅਧਿਕਾਰੀ ਪਾਜ਼ੀਟਿਵ ਮਿਲੇ ਸਨ। ਦੇਰ ਰਾਤ ਦੀ ਰਿਪੋਰਟ ਵਿੱਚ ਮਹਿਲਾ ਐਸਐਚਓ ਦਾ ਏਐਸਆਈ ਡਰਾਈਵਰ ਵੀ ਪਾਜ਼ੀਟਿਵ ਆਇਆ ਸੀ। ਇਹ ਸਾਰੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ ਅਤੇ ਇਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਇਹ ਪੰਜਾਬ ਵਿੱਚ ਕੋਰੋਨਾ ਨਾਲ 16ਵੀਂ ਮੌਤ ਹੈ।

ਇਹ ਜਾਣਕਾਰੀ ਮਿਲੀ ਹੈ ਕਿ ਏਸੀਪੀ ਕੌਹਲੀ ਦਾ ਇਲਾਜ਼ ਪਲਾਜ਼ਮਾ ਥੈਰੇਪੀ ਨਾਲ ਕੀਤਾ ਜਾਣਾ ਸੀ। ਜਦੋਂ ਇਸ ਬਾਰੇ ਸਿਵਲ ਸਰਜਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।

ਘਰ ਵਿੱਚ ਰਹੋਗੇ ਤਾਂ ਹੀ ਸੇਫ ਰਹੋਗੇ

ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।