ਦਿੱਲੀ-ਲੁਧਿਆਣਾ ਫਲਾਈਟ ‘ਚ ਕੋਰੋਨਾ ਪਾਜ਼ੀਟਿਵ, ਸਾਰੇ ਯਾਤਰੀ ਕਵਾਰੰਨਟੀਨ

0
1528

ਨਵੀਂ ਦਿੱਲੀ. ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ, ਕੋਰੋਨਾ ਵਾਇਰਸ ਦੇ 6387 ਨਵੇਂ ਕੇਸ ਸਾਹਮਣੇ ਆਏ ਹਨ ਅਤੇ 170 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਏਅਰ ਇੰਡੀਆ ਦੀ ਦਿੱਲੀ-ਲੁਧਿਆਣਾ ਫਲਾਇਟ ਵਿਚ ਇਕ ਯਾਤਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਜਹਾਜ਼ ਦੇ ਸਾਰੇ ਯਾਤਰੀਆਂ ਨੂੰ ਕਵਾਰੰਨਟੀਨ ਕੀਤਾ ਗਿਆ ਹੈ।

ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਰੀਜਾਂ ਦੀ ਗਿਣਤੀ 1,51,767 ਹੋ ਗਈ ਹੈ. ਹੁਣ ਤੱਕ 64,425 ਲੋਕ ਸਿਹਤਮੰਦ ਹੋ ਚੁੱਕੇ ਹਨ, ਜਦੋਂਕਿ ਹੁਣ ਤੱਕ ਕੁੱਲ 4337 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਦੇਸ਼ ਵਿੱਚ ਘਾਤਕ ਮਹਾਂਮਾਰੀ ਦੇ 83,004 ਐਕਟਿਵ ਕੇਸ ਹਨ। ਮਹਾਰਾਸ਼ਟਰ ਵਿੱਚ ਸੰਕਰਮਿਤ ਮਰੀਜਾਂ ਦੀ ਗਿਣਤੀ 54 ਹਜ਼ਾਰ ਨੂੰ ਪਾਰ ਕਰ ਗਈ ਹੈ ਅਤੇ ਹੁਣ ਤੱਕ 1,792 ਲੋਕਾਂ ਦੀ ਮੌਤ ਹੋ ਚੁੱਕੀ ਹੈ।