ਨਕੋਦਰ ‘ਚ ਕੋਰੋਨਾ ਮਰੀਜ਼ ਆਉਣ ਨਾਲ ਸ਼ਹਿਰ ‘ਚ ਬਣਿਆ ਦਹਿਸ਼ਤ ਦਾ ਮਾਹੌਲ

0
1269

-ਨਰਿੰਦਰ ਕੁਮਾਰ

ਜਲੰਧਰ . ਕੱਲ੍ਹ ਸਾਮ ਨੂੰ ਸ਼ਹਿਰ ਵਿੱਚ ਕਰੋਨਾ ਪੌਜ਼ੀਟਿਵ  ਮਰੀਜ ਆਉਣ ਦੀ ਖਬਰ ਨੇ ਸ਼ਹਿਰ ਵਾਸੀਆ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ਮਸ਼ ਮਲਿਕ ਪੁਤਰ ਸਲਾਮੂਦੀਨ ਵਾਸੀ ਕਸਬਾ ਨਗੀਨਾ ਥਾਣਾ ਨਗੀਨਾ ਜਿਲਾ ਬਿਜਨੋਰ ਯੂ ਪੀ ਹਾਲ  ਵਾਸੀ ਮਹੱਲਾ ਰਹਿਮਾਨ ਪੁਰਾ ਥਾਣਾ ਸਿਟੀ ਨਕੋਦਰ  ਦੀ  ਮਿਤੀ 13-6-2020 ਨੂੰ ਸ਼ਾਦੀ ਸੀ ਜੋ  12-6-2020 ਨੂੰ ਆਪਣੇ  ਪਿਤਾ  ਨਾਲ ਸਿਵਲ ਹਸਪਤਾਲ ਨਕੋਦਰ ਤੋ ਕਰੋਨਾ ਟੈਸਟ ਕਰਵਾਉਣ ਤੋ ਬਾਅਦ  ਇਹ ਟੈਕਸੀ  ਰਾਹੀਂ ਯੂ ਪੀ ਲਈ ਚੱਲੇ ਪਏ । ਇਹਨਾਂ ਦਾ ਬਾਕੀ ਪਰਿਵਾਰ ਭਰਾ, ਭੈਣ,ਮਾ ਜੋ ਮੰਡੀ ਗੋਬਿੰਦਗੜ੍ਹ ਵਿਖੇ ਰਹਿੰਦੇ ਉਹਨਾਂ ਨੇ ਵੀ ਇਹਨਾਂ ਨਾਲ ਵਿਆਹ ਤੇ  ਨਾਲ ਜਾਣਾ ਸੀ ਜਿੰਨਾ ਦਾ ਮੰਡੀ ਗੋਬਿੰਦਗੜ ਵਿਖੇ ਮਿਤੀ 12-6-2020 ਨੂੰ ਟੈਸਟ ਹੋਇਆ ਸੀ ਉਕਤ ਸਾਰਾ ਪ੍ਰੀਵਾਰ ਵਿਆਹ ਲਈ  ਯੂ ਪੀ ਚਲੇ ਗਏ ਤੇ ਵਿਆਹ ਕਰਨ ਤੋ  ਬਾਅਦ  ਵਾਪਸ  ਸਵੇਰ ਤੜਕੇ ਨਕੋਦਰ ਵਿਖੇ ਆ ਗਏ ਜਿੰਨਾ ਵਿਚੋ ਉਸ ਦੀ ਭੈਣ ਗੁਲਨਾਜ ਉਮਰ 20 ਸਾਲ  ਦੀ ਰਿਪੋਰਟ ਪਾਜ਼ੀਟਿਵ ਆਉਣ ਕਰਕੇ ਕਲ ਵਕਤ 6-30 ਵਜੇ ਮੈਡੀਕਲ ਟੀਮ ਵੱਲੋ ਸਿਵਲ ਹਸਪਤਾਲ ਜਲੰਧਰ ਵਿਖੇ ਲਿਜਾਇਆ ਗਿਆ ਹੈ ਤੇ ਬਾਕੀ ਪ੍ਰੀਵਾਰ ਦੇ ਚਾਰ ਮੈਂਬਰ ਨੂੰ  ਕੋਰਟਾਇਨ  ਕੀਤਾ ਗਿਆ ਹੈ।

ਮੈਡੀਕਲ ਟੀਮ ਵੱਲੋਂ ਅੱਜ ਸਵੇਰੇ ਸੈਂਪਲ ਲੈ ਲਏ ਗਏ ਹਨ ਇਸ ਤੋਂ ਪਹਿਲਾਂ ਨਕੋਦਰ ਦੇ ਨਾਲ ਲੱਗਦੇ ਪਿੰਡ ਆਲੋਵਾਲ ਵਿਖੇ ਵੀ ਦੋ ਮਰੀਜ਼ ਕਰੋਨਾ ਦੇ ਆ ਚੁੱਕੇ ਹਨ । ਸ਼ਾਹਕੋਟ  ਵਿੱਚ ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਦਾ ਕਰੋਨਾ ਟੈਸਟ  ਪਾਜ਼ੀਟਿਵ ਆਇਆ ਹੈ ਦੱਸ ਦਈਏ ਕਿ ਇਹ ਸੈਂਪਲ ਨਕੋਦਰ ਸਿਵਲ ਹਸਪਤਾਲ ਵਿਖੇ ਲਿਆ ਗਿਆ। ਇਸ ਵਿੱਚ ਨਕੋਦਰ ਤੋਂ ਸਮਾਜ ਸੇਵਕ ਗੌਰਵ ਜੈਨ  ਦਾ ਕਹਿਣਾ ਹੈ ਕਿ ਲੋਕਾਂ ਨੂੰ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਬਲਕਿ ਅਹਿਤਿਆਤ ਵਰਤਣ ਦੀ ਜ਼ਰੂਰਤ ਹੈ । ਲੋਕਾਂ ਨੂੰ  ਬਿਨਾਂ ਵੇ ਵਜ੍ਹਾ ਤੋਂ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)