ਕੋਰੋਨਾ ਕਰਕੇ ਨੌਕਰੀ ਚਲੀ ਗਈ, ਪਰੇਸ਼ਾਨ ਹੋ ਕੇ ਪਤਨੀ ਤੇ ਬੱਚੀ ਨੂੰ ਦਿੱਤਾ ਜ਼ਹਿਰ, ਆਪ ਵੀ ਲੈ ਲਿਆ ਫਾਹਾ, ਮੌਤ

0
769

ਨਵੀਂ ਦਿੱਲੀ . ਕੋਰੋਨਾ ਕਾਰਨ ਇਸ ਸਮੇਂ ਪੂਰੀ ਦੁਨੀਆਂ ਸਹਿਮ ਤੇ ਸੰਕਟ ਵਿਚ ਹੈ। ਆਰਥਿਕ ਸੰਕਟ ਕਾਰਨ ਬੇਰੁਜ਼ਗਾਰੀ ਵਧ ਰਹੀ ਹੈ ਤੇ ਇਸ ਦਾ ਸਿੱਧਾ ਅਸਰ ਆਮ ਆਦਮੀ ਉੱਤੇ ਪੈ ਰਿਹਾ ਹੈ। ਅਜਿਹੀ ਹੀ ਇਕ ਘਟਨਾ ਕਰਨਾਟਕ ਦੇ ਧਾਰਵਾੜ ਵਿੱਚ ਵਾਪਰੀ, ਜਿਥੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਕੋਵਿਡ-19 ਮਹਾਂਮਾਰੀ (ਕੋਵਿਡ -19) ਕਾਰਨ ਨੌਕਰੀ ਗੁਆਉਣ ਦੇ ਡਰੋਂ ਜ਼ਿੰਦਗੀ ਨਾਲੋਂ ਮੌਤ ਦੀ ਚੋਣ ਕੀਤੀ।

ਜਾਣਕਾਰੀ ਅਨੁਸਾਰ ਇਥੇ ਪਹਿਲਾਂ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਧੀ ਨੂੰ ਜ਼ਹਿਰ ਪਿਲਾਇਆ ਅਤੇ ਫਿਰ ਆਪ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਰਨਾਟਕ ਦੇ ਧਾਰਵਾੜ ਥਾਣੇ ਦੀ ਪੁਲਿਸ ਦੇ ਅਨੁਸਾਰ ਸ਼ਨੀਵਾਰ ਨੂੰ ਤਿੰਨ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਘਰ ਤੋਂ ਮਿਲੀਆ ਹਨ। ਪੁਲਿਸ ਦੇ ਅਨੁਸਾਰ ਮ੍ਰਿਤਕਾਂ ਦੀ ਪਛਾਣ ਮੋਨੇਸ਼, ਉਸ ਦੀ ਪਤਨੀ ਅਰਪਿਤਾ ਅਤੇ ਚਾਰ ਸਾਲਾਂ ਦੀ ਬੇਟੀ ਸੁਕ੍ਰਿਤਾ ਵਜੋਂ ਹੋਈ ਹੈ।

ਲਾਸ਼ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਮੋਨੇਸ਼ ਧਾਰਵਾੜ ਵਿੱਚ ਇੱਕ ਨਿਜੀ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਨੌਕਰੀ ਗੁਆਉਣ ਦੇ ਡਰੋਂ ਪਿਛਲੇ ਇੱਕ ਹਫਤੇ ਤੋਂ ਪਰੇਸ਼ਾਨੀ ਵਿੱਚ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

Special Offer

(Sale : 950 रुपए वाला ये स्टाइलिश बैग खरीदें सिर्फ 550 रुपए में… पूरे पंजाब में होम डिलीवरी। कॉल करें : 9646-786-001)