Corona Live – ਹੁਣ ਤੱਕ ਪੰਜਾਬ ਸਮੇਤ ਮੁਲਕ ਦੇ 20 ਸੂਬਿਆਂ ਵਿੱਚ ਸਾਹਮਣੇ ਆਏ 206 ਮਾਮਲੇ

0
524

ਜਲੰਧਰ. ਪੰਜਾਬ ਵਿੱਚ ਬੀਤੇ ਦਿਨ ਹੋਈ ਕੋਰੋਨਾ ਵਾਇਰਸ ਦੀ ਮੌਤ ਨਾਲ ਦੇਸ਼ ਵਿੱਚ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਰਾਜ ਵਿੱਚ ਹੁਣ ਤੱਕ ਕੋਰੋਨਾ ਦੇ ਦੋ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਸਦੇ ਨਾਲ ਹੀ ਗੁਜਰਾਤ ਵਿੱਚ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਕੋਰੋਨਾਂ ਦੀ ਚਪੇਟ ‘ਚ ਦੇਸ਼ ਦੇ 20 ਰਾਜ ਆ ਗਏ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 206 ਮਾਮਲੇ ਸਾਹਮਣੇ ਆ ਗਏ ਹਨ। ਸ਼ੁਕਰਵਾਰ ਨੂੰ ਲਖਨਉ ਵਿੱਚ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਂਚ ਰਿਪੋਰਟ ਵਿੱਚ ਇਹ ਚਾਰੇ ਕੇਸ ਪਾਜੀਟਿਵ ਪਾਏ ਗਏ ਹਨ। ਵਿਸ਼ਵ ਸਵਾਸਥ ਸੰਗਠਨ ਮੁਤਾਬਿਕ ਦੁਨੀਆ ਦੇ 168 ਦੇਸ਼ਾਂ ਤੱਕ ਕੋਰੋਨਾ ਵਾਇਰਸ ਪਹੁੰਚ ਚੁੱਕਿਆ ਹੈ।

  • ਦੁਨੀਆ ਭਰ ਵਿੱਚ ਕੋਰੋਨਾ ਦੇ 209,839 ਲੋਕ ਸੰਕ੍ਰਮਿਤ ਹੋ ਚੁੱਕੇ ਹਨ ਅਤੇ ਕਰੀਬ 8778 ਲੋਕਾਂ ਦੀ ਮੌਤ ਹੋ ਚੁੱਕੀ ਹੈ।
  • 6 ਦੇਸ਼ ਅਜਿਹੇ ਹਨ ਜਿੱਨ੍ਹਾਂ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਚੀਨ, ਇਟਲੀ, ਇਰਾਨ, ਸਪੇਨ, ਕੋਰਿਆ ਅਤੇ ਜਰਮਨ ਸ਼ਾਮਿਲ ਹਨ।
  • ਭਾਰਤ ਵਿੱਚ ਹੁਣ ਤੱਕ ਕੁਲ 4 ਮੋਤਾਂ ਹੋ ਚੁੱਕੀਆਂ ਹਨ। ਪਹਿਲੀ ਮੋਤ ਕਰਨਾਟਕ, ਦੂਜੀ ਦਿੱਲੀ, ਤੀਜੀ ਮਹਾਰਾਸ਼ਟਰ ਅਤੇ ਚੌਥੀ ਪੰਜਾਬ ਵਿੱਚ ਹੋਈ।
  • ਭਾਰਤ ਵਿੱਚ ਸਭ ਤੋਂ ਵੱਧ ਸੰਕ੍ਰਮਣ ਦੇ ਮਾਮਲੇ ਮਹਾਰਾਸ਼ਟਰ, ਫਿਰ ਦੂਜੇ ਨੰਬਰ ਤੇ ਕੇਰਲ ਅਤੇ ਤੀਜੇ ਨੰਬਰ ਤੇ ਉੱਤਰ ਪ੍ਰਦੇਸ਼ ਵਿੱਚ ਸਾਹਮਣੇ ਆਏ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।