ਪੰਜਾਬ ‘ਚ ਹੁਣ ਤਕ ਕੋਰੋਨਾ ਨਾਲ 42 ਮੌਤਾਂ, 2124 ਮਰੀਜਾਂ ਵਿਚੋਂ 1870 ਹੋ ਚੁੱਕੇ ਹਨ ਠੀਕ

0
1469

ਚੰਡੀਗੜ੍ਹ. ਪੰਜਾਬ ਵਿੱਚ ਸ਼ਨਿਵਾਰ ਨੂੰ ਕੋਰੋਨਾ ਨਾਲ 42 ਵੀਂ ਮੌਤ ਹੋਣ ਦੀ ਖਬਰ ਹੈ। ਇਹ ਮੌਤ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਈ। ਅੰਮ੍ਰਿਤਸਰ ਵਿੱਚ ਹੁਣ ਮੌਤਾਂ ਦਾ ਅੰਕੜ੍ਹਾ 6 ਹੋ ਗਿਆ ਹੈ। ਅੰਮ੍ਰਿਤਸਰ ਵਿੱਚ ਜਿਸ ਬੁਜ਼ੁਰਗ ਦੀ ਮੌਤ ਹੋਈ ਉਹ 60 ਸਾਲ ਦਾ ਬੁਜ਼ੁਰਗ ਦੁਕਾਨਦਾਰ ਸੀ। ਅੰਮ੍ਰਿਤਸਰ ਦੇ ਕਟੜਾ ਦੂਲੋ ਇਲਾਕੇ ਵਿੱਚ ਰਹਿਣ ਬਜੁਰਗ ਦੀ ਪਤਨੀ ਤੇ ਦੋ ਪੁੱਤਰ ਵੀ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਦੀ ਕੋਈ ਟ੍ਰੈਵਲ ਹਿਸਟ੍ਰੀ ਨਹੀਂ ਹੈ। ਬਜੁਰਗ ਦੀ ਰਿਪੋਰਟ 20 ਅਪ੍ਰੈਲ ਨੂੰ ਪਾਜੀਟਿਵ ਆਈ ਸੀ। ਉਸਨੂੰ ਬੁਖਾਰ, ਖੰਘ ਦੇ ਨਾਲ-ਨਾਲ ਸ਼ੂਗਰ ਤੇ ਸਾਹ ਲੈਣ ਵਿੱਚ ਤਕਲੀਫ ਸੀ।

ਸ਼ਨਿਵਾਰ ਨੂੰ ਸੂਬੇ ਵਿੱਚ ਕੁਲ 11 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਅੰਮ੍ਰਿਤਸਰ ਵਿੱਚ 4, ਪਟਿਆਲਾ ਵਿੱਚ 3, ਪਟਿਆਲਾ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ 1-1 ਮਾਮਲਾ ਪਾਜ਼ੀਟਿਵ ਆਇਆ। ਪਟਿਆਲਾ ਵਿੱਚ ਸਾਹਮਣੇ ਆਏ ਪਾਜੀਟਿਵ ਕੇਸਾਂ ਵਿੱਚ 1 ਆਸ਼ਾ ਵਰਕਰ ਵੀ ਸ਼ਾਮਲ ਹੈ। ਜਿਸ ਕਰਕੇ ਆਸ਼ਾ ਵਰਕਰਾਂ ਵਿੱਚ ਰੋਸ਼ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਨਾ-ਮਾਤਰ ਸਹੂਲਤਾਂ ਦਿੱਤੀ ਹਨ।

ਪੰਜਾਬ ਵਿੱਚ ਹੁਣ ਤੱਕ ਕੁਲ 2124 ਮਰੀਜਾਂ ਵਿਚੋਂ 1870 ਯਾਨੀ 88 ਫੀਸਦੀ ਠੀਕ ਹੋ ਚੁੱਕੇ ਹਨ।