ਕੋਰੋਨਾ : ਦੇਸ਼ ‘ਚ 166 ਅਤੇ ਪੰਜਾਬ ‘ਚ 10 ਮੌਤਾਂ, ਜਲੰਧਰ ਦੇ 3 ਇਲਾਕੇ ਸੀਲ, ਪੜ੍ਹੋ ਲਾਕਡਾਊਨ ਤੇ ਹੌਟਸਪੋਟ ‘ਚ ਕੀ ਹੈ ਅੰਤਰ ?

0
865

ਨੀਰਜ਼ ਸ਼ਰਮਾ | ਜਲੰਧਰ

ਕੋਰੋਨਾ ਵਾਇਰਸ ਨੇ ਭਾਰਤ ਵਿੱਚ ਵੀ ਤਬਾਹੀ ਮਚਾਉਣਈ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਕਰੀਬ 6000 ਮਾਮਲੇ ਦੇਸ਼ ਵਿੱਚ ਸਾਹਮਣੇ ਆ ਚੁੱਕੇ ਹਨ ਅਤੇ 166 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ ਵਿੱਚ ਵੀ ਇਸ ਮਹਾਂਮਾਰੀ ਕਾਰਨ ਹੁਣ ਤੱਕ 10 ਮੌਤਾਂ ਹੋ ਚੁੱਕਿਆਂ ਹਨ ਅਤੇ 110 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਅੱਜ ਜਲੰਧਰ ਵਿੱਚ 1 ਮੌਤ ਤੇ 3 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਜਲੰਧਰ ਵਿੱਚ 2 ਮੌਤਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਨਿਜ਼ਾਤਮ ਨਗਰ, ਮਿੱਠਾ ਬਾਜ਼ਾਰ ਅਤੇ ਲਾਵਾ ਮੁਹੱਲਾ ਨੂੰ ਸੀਲ ਕਰ ਦਿੱਤਾ ਗਿਆ ਹੈ।

ਪੁਲਿਸ ਜਲੰਧਰ ਦੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਹਿਦਾਇਤ ਦੇ ਰਹੀ ਹੈ, ਪਰ ਲੋਕ ਇਸਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਅੱਜ ਸਵੇਰੇ ਕੋਰੋਨਾ ਪਾਜ਼ੀਟਿਵ ਮਰੀਜ ਦੀ ਮੌਤ ਹੋਣ ਤੋਂ ਬਾਅਦ ਲੋਕ ਇੱਕਠੇ ਹੋ ਗਏ ਤੇ ਉਸ ਮਰੀਜ਼ ਦਾ ਸੰਸਕਾਰ ਸ਼ਮਸ਼ਾਨਘਾਟ ਵਿੱਚ ਕਰਨ ਤੋਂ ਪੁਲਿਸ ਤੇ ਪ੍ਰਸ਼ਾਸਨ ਦਾ ਰੱਸਤਾ ਰੋਕ ਦਿੱਤਾ।

  • ਲੋਕਾਂ ਨੂੰ ਚਾਹੀਦਾ ਹੈ ਕਿ ਕਾਨੂੰਨ ਵਿਵਸਥਾ ਦਾ ਪਾਲਨ ਕਰਨ। ਜੇ ਉਹ ਇਸ ਤਰ੍ਹਾਂ ਪ੍ਰਸ਼ਾਸਨ ਦੇ ਕੰਮ ਵਿੱਚ ਅੜ੍ਹfਕਾ ਪਾਉਣਗੇ ਅਤੇ ਕੋਰੋਨਾ ਪਾਜ਼ੀਟਿਵ ਮਰੀਜ ਦੀ ਮੌਤ ਹੋਣ ਤੋਂ ਬਾਅਦ ਵੀ ਘਰਾਂ ਵਿੱਚ ਰਹਿਣ ਤੇ ਸੋਸ਼ਲ ਡਿਸਟੈਂਸ ਬਣਾਈ ਰੱਖਣ ਦੀ ਹਿਦਾਇਤਾਂ ਦਾ ਪਾਲਣ ਨਹੀਂ ਕਰਨਗੇ ਤਾਂ ਜਲੰਧਰ ਵਿੱਚ ਇਹ ਕਮਉਨਿਟੀ ਵਿੱਚ ਫੈਲਣਾ ਸ਼ੁਰੂ ਹੋ ਸਕਦੀ ਹੈ
  • ਕਮਉਨਿਟੀ ਵਿੱਚ ਫੈਲਣਾ ਤੋਂ ਬਾਅਦ ਇਸ ਮਹਾਮਾਰੀ ਨੂੰ ਫੈਲਣ ਤੋਂ ਨਹੀਂ ਰੋਕਿਆ ਜਾ ਸਕੇਗਾ। ਕਿਉਂਕਿ ਜਦੋਂ ਕੋਰੋਨਾ ਕਮਿਉਨਿਟੀ ਵਿੱਚ ਫੈਲਣਾ ਸ਼ੁਰੂ ਹੋ ਜਾਏਗਾ ਤਾਂ ਸਿਰਫ ਇਸਨੂੰ ਕੰਟ੍ਰੋਲ ਕੀਤਾ ਜਾ ਸਕਦਾ ਹੈ। ਇਲਾਕਾ ਹੋਟਸਪਾਟ ਘੋਸ਼ਿਤ ਕਰਕੇ, ਇਲਾਕੇ ਨੂੰ ਸੀਲ ਕਰਕੇ। ਇਸ ਲਈ ਲੋਕਾਂ ਨੂੰ ਪੁਲਿਸ ਵਲੋਂ ਦਿੱਤੀਆ ਹਿਦਾਇਤਾਂ ਮੰਨਣੀਆਂ ਚਾਹੀਦੀਆਂ ਹਨ ਤੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ।

ਆਓ ਜਾਣੀਏ ਕੋਰੋਨਾ ਦੇ ਹੌਟਸਪੌਟ ਬਾਰੇ

ਜਲੰਧਰ ਦੇ 3 ਇਲਾਕੇ ਨਿਜਾਤਮ ਨਗਰ, ਮਿੱਠਾ ਬਾਜ਼ਾਰ ਅਤੇ ਲਾਵਾ ਮੁਹੱਲਾ ਨੂੰ ਹੌਟਸਪੌਟ ਘੋਸ਼ਿਤ ਕਰਕੇ ਸੀਲ ਕਰ ਦਿੱਤਾ ਗਿਆ ਹੈ। ਹੌਟਸਪੌਟ ਉਹ ਇਲਾਕਾ ਹੁੰਦਾ ਹੈ, ਜਿੱਥੇ ਕੋਰੋਨਾ ਪਾਜ਼ੀਟਿਵ ਮਰੀਜ ਸਾਹਮਣੇ ਆਉਂਦੇ ਹਨ ਅਤੇ ਜਿਸ ਮਰੀਜ ਦੀ ਮੌਤ ਹੋਵੇ, ਉਸਦਾ ਇਲਾਕੇ ਦੇ ਹੋਰਨਾਂ ਲੋਕਾਂ ਦੇ ਸੰਪਰਕ ਵਿੱਚ ਆਉਣ ਦਾ ਵੀ ਸ਼ਕ ਹੋਵੇ। ਇਸ ਤੋਂ ਬਾਅਦ ਮਹਾਂਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਇਲਾਕੇ ਜਾਂ ਪਿੰਡ ਨੂੰ ਹਾਟਸਪਾਟ ਘੋਸ਼ਿਤ ਕਰਕੇ ਸੀਲ ਕਰ ਦਿੱਤਾ ਜਾਂਦਾ ਹੈ।

ਪੜ੍ਹੋ ਲਾਕਡਾਊਨ ‘ਚ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ ਜ਼ਰੂਰੀ ?

ਲਾਕਡਾਉਨ ਦੇ ਦੌਰਾਨ ਤੁਸੀਂ ਮਹੱਤਵਪੂਰਣ ਚੀਜ਼ਾਂ ਲੈਣ ਲਈ ਬਾਹਰ ਜਾ ਸਕਦੇ ਹੋ। ਫਲ, ਸਬਜ਼ੀਆਂ, ਰਾਸ਼ਨ, ਦੁੱਧ, ਦਵਾਈਆਂ ਲੈਣ ਲਈ ਬਾਹਰ ਜਾਣ ਦੀ ਛੂਟ ਹੈ। ਐਮਰਜੈਂਸੀ ਸੇਵਾਵਾਂ ਵੀ ਚਾਲੂ ਰਹਿੰਦੀਆਂ ਹਨ। ਪਰ ਬਿਨਾਂ ਕਿਸੇ ਕਾਰਨ ਦੇ ਘਰੋਂ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ, ਜੇ ਕੋਈ ਵਿਅਕਤੀ ਅਜਿਹਾ ਵਿਅਕਤੀ ਕਰਦਾ ਹੈ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਾਹਨਾਂ ਜਿਵੇਂ ਕਿ ਬੱਸਾਂ, ਰਿਕਸ਼ਾ ਆਦਿ ਦੀ ਆਵਾਜਾਈ ‘ਤੇ ਪਾਬੰਦੀ ਹੈ।

ਇਲਾਕਾ ਸੀਲ ਕੀਤੇ ਜਾਣ ‘ਤੇ ਸਥਿਤੀ ਕੀ ਹੁੰਦੀ ਹੈ ?

  • ਖੇਤਰ ਦੇ ਅੰਦਰ ਅਤੇ ਬਾਹਰ ਦੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਂਦਾ ਹੈ। ਕਿਸੇ ਵੀ ਦੁਕਾਨ ਨੂੰ ਖੋਲ੍ਹਣ ਦੀ ਆਗਿਆ ਨਹੀਂ ਹੁੰਦੀ। ਇਥੋਂ ਤਕ ਕਿ ਮੈਡੀਕਲ ਸਟੋਰ ਵੀ ਬੰਦ ਕਰ ਦਿੱਤੇ ਜਾਂਦੇ ਹਨ।
  • ਹਰ ਮਹੱਤਵਪੂਰਨ ਵਸਤੂ ਦੀ ਹੋਮ ਡਿਲਿਵਰੀ ਪ੍ਰਸ਼ਾਸਨ ਦੁਆਰਾ ਕੀਤੀ ਜਾਂਦੀ ਹੈ। ਐਂਬੂਲੈਂਸਾਂ, ਫਾਇਰ ਬ੍ਰਿਗੇਡਾਂ ਨੂੰ ਵੀ ਉਸ ਇਲਾਕੇ ਵਿੱਚ ਜਾਣ ਦੀ ਛੂਟ ਨਹੀਂ ਹੁੰਦੀ।
  • ਹੌਟਸਪੌਟ ਖੇਤਰਾਂ ਵਿੱਚ ਮੀਡੀਆ ਦੇ ਦਾਖਲੇ ਉੱਤੇ ਵੀ ਪਾਬੰਦੀ ਹੁੰਦੀ ਹੈ। ਸਿਰਫ਼ ਡਾਕਟਰ ਨੂੰ ਜਾਣ ਦੀ ਇਜ਼ਾਜਤ ਹੁੰਦੀ ਹੈ – ਉਹ ਵੀ ਵਿਸ਼ੇਸ਼ ਪਾਸ ਦੁਆਰਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।