ਕੋਰੋਨਾ ਕਹਿਰ : ਹੁਣ ਰਾਜਪੁਰਾ ਦੇ ਇਸ ਪਿੰਡ ਨੂੰ ਕੀਤਾ ਸੀਲ

    0
    509

    ਜਲੰਧਰ . ਰਾਜਪੁਰਾ ਦੇ ਪਿੰਡ ਰਾਮਨਗਰ ਨੂੰ ਸੀਲ ਕਰ ਦਿੱਤਾ ਹੈ। ਪਿੰਡ ਦੇ ਇੱਕ ਸ਼ਖਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਮਰੀਜ਼ ਨੂੰ ਅੰਬਾਲੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਪਰਿਵਾਰ ਦੇ 14 ਮੈਂਬਰਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਆਈਸੋਲੇਟ ਕੀਤਾ ਹੈ। ਸਾਰੇ ਪਰਿਵਾਰ ਦੇ ਸੈਂਪਲ ਜਾਂਚ ਲਈ ਭੇਜੇ ਜਾਣਗੇ।

    ਪਿੰਡ ਦੇ ਇੱਕ ਸ਼ਖਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਮਰੀਜ਼ ਨੂੰ ਅੰਬਾਲੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰਾਜਪੁਰਾ ਦੇ ਪਿੰਡ ਰਾਮਨਗਰ ਨੂੰ ਸੀਲ ਕੀਤਾ ਗਿਆ। ਇਸ ਮੌਕੇ DC ਅਤੇ SSP ਵੀ ਪੁਹੰਚੇ। ਪ੍ਰਸ਼ਾਸਨ ਨੇ ਪਿੰਡ ਵਾਸੀਆ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

    ਜਿਕਰਯੋਗ ਹੈ ਕਿ ਪੰਜਾਬ ਵਿਚ ਹੁਣ ਤੱਕ 38 ਕੇਸ ਸਾਹਮਣੇ ਆਏ ਹਨ। ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇਕ ਕੋਰੋਨਾ ਦਾ ਮਰੀਜ ਠੀਕ ਹੋ ਗਿਆ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ