ਕਰਤਾਰਪੁਰ ‘ਚ ਬਿਰਜਾਨੰਦ ਗੁਰੂਕੁੱਲ ਦੇ ਰਸੋਈਏ ਨੂੰ ਪਰਿਵਾਰ ਸਮੇਤ ਹੋਇਆ ਕੋਰੋਨਾ, ਸੰਪਰਕ ‘ਚ ਆਏ ਲੋਕਾਂ ਦੇ ਸੁੱਕੇ ਸਾਹ

0
679

ਜਲੰਧਰ . ਕਰਤਾਰਪੁਰ ਦੇ ਗੁਰੂ ਬਿਰਜਾਨੰਦ ਗੁਰੂਕੁੱਲ ਵਿਚ ਰਸੋਈਏ ਦਾ ਕੰਮ ਕਰਨ ਵਾਲੇ ਪ੍ਰਕਾਸ਼ ਸਿੰਘ, ਪਤਨੀ ਤੇ ਬੇਟੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਕਰਕੇ ਸ਼ਹਿਰ ਵਿਚ ਹੜਕੰਪ ਮਚ ਗਿਆ ਹੈ। ਇਸ ਪਰਿਵਾਰ ਨੂੰ ਗੁਰੂਕੁੱਲ ਦੇ ਪ੍ਰਬੰਧਕਾਂ ਨੇ ਪਹਿਲਾਂ ਹੀ ਕੁਆਰੰਟਾਇਨ ਕੀਤਾ ਹੋਇਆ ਸੀ।

ਗੁਰੂਕੁੱਲ ਦੇ ਪ੍ਰਧਾਨ ਰਾਕੇਸ਼ ਅਗਰਵਾਲ ਦੇ ਦੱਸਿਆ ਕਿ ਗੁਰੂਕੁੱਲ ਵਿਚ ਛੁੱਟੀਆਂ ਚੱਲ ਰਹੀਆਂ ਸੀ ਤੇ ਗੁਰੂਕੁੱਲ ਵਿਚ ਰਸੋਈਆ ਪ੍ਰਕਾਸ਼ ਸਿੰਘ ਪਤਨੀ ਤੇ ਬੱਚਿਆ ਸਮੇਤ ਘਰ ਗਿਆ ਹੋਇਆ ਸੀ ਪਰ ਵਾਪਸ ਆਉਣ ਤੇ ਉਸਦਾ ਟੈਸਟ ਕਰਵਾਇਆ ਗਿਆ। ਗੁਰੂਕੁੱਲ ਦੇ ਇਕ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਈ ਵਾਰ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਸਿਹਤ ਵਿਭਾਗ ਦੀ ਟੀਮ ਹਾਜ਼ਰ ਨਹੀਂ ਸੀ। ਸਿਹਤ ਵਿਭਾਗ ਨੂੰ ਤੀਸਰੀ ਵਾਰ ਦੱਸਿਆ ਕਿ ਗਿਆ ਇਹ ਜਿਸ ਦਿਨ ਦੇ ਆਏ ਹਨ ਇਹਨਾਂ ਨੂੰ ਅਲੱਗ ਰੱਖਿਆ ਗਿਆ ਹੈ। ਹੁਣ ਸਿਹਤ ਵਿਭਾਗ ਗੁਰੂਕੁੱਲ ਵਿਚ ਆਉਣ ਵਾਲੇ ਸਾਰੇ ਲੋਕਾਂ ਦੇ ਟੈਸਟ ਕਰੇਗਾ।

ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ‘ਤੇ • ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ  ‘ਤੇ ਕਲਿੱਕ ਕਰੋ।