ਪੰਜਾਬ ‘ਚ ਤੇਜ਼ੀ ਨਾਲ ਵੱਧ ਰਿਹਾ ਕੋਰੋਨਾ, ਮੁਹਾਲੀ ‘ਚ 4 ਹੋਰ ਮਾਮਲੇ, ਪਟਿਆਲਾ 19 ਜਿਲ੍ਹੇਆਂ ‘ਚ ਤੀਜੇ ਨੰਬਰ ‘ਤੇ

    0
    384

    ਚੰਡੀਗੜ੍ਹ. ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਕਲ ਸ਼ਾਮ ਨੂੰ 15 ਪਾਜ਼ੀਟਿਵ ਕੇਸ ਸਾਹਮਣੇ ਆਉਣ ਨਾਲ ਪਟਿਆਲਾ ਪੰਜਾਬ ਦੇ 19 ਜਿਲ੍ਹੇਆਂ ਦੀ ਸੂਚੀ ਵਿੱਚ ਤੀਜ਼ੇ ਨੰਬਰ ਤੇ ਪਹੁੰਚ ਗਿਆ ਹੈ। ਅੱਜ ਸਵੇਰੇ ਮੁਹਾਲੀ ਜਿਲ੍ਹੇ ਵਿੱਚ 4 ਮਾਮਲੇ ਸਾਹਮਣੇ ਆਏ ਹਨ।

    ਪੀਪੀਈ ਕਿਟਾਂ ਦੇ ਇਸਤੇਮਾਲ ਕਾਰਨ ਹੁਣ ਸਾਡੇ ਸਾਹਮਣੇ ਰਿਪੋਰਟ ਦੇ ਨਤੀਜ਼ੇ ਵੀ ਛੇਤੀ ਆ ਰਹੇ ਹਨ। ਜਿਸ ਕਰਕੇ ਕੋੋਰੋਨਾ ਸੰਕ੍ਰਮਿਤ ਮਰੀਜ਼ਾ ਦਾ ਪਤਾ ਲੱਗਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਰੋਕਣ ਲਈ ਪ੍ਰਸ਼ਾਸਨ ਤੇ ਸਿਹਤ ਮਹਿਕਮੇ ਵਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ’ਚ ਮੋਹਾਲੀ ਤੇ ਜਲੰਧਰ ਤੋਂ ਬਾਅਦ ਹੁਣ ਪੰਜਾਬ ’ਚ ਪਟਿਆਲਾ ਹੀ ਤੀਜੇ ਸਥਾਨ ’ਤੇ ਹੈ।

    ਮੋਹਾਲੀ ਵਿੱਚ ਮਰੀਜਾਂ ਦੀ ਗਿਣਤੀ ਹੋਈ 61

    ਐਤਵਾਰ ਸਵੇਰੇ ਅੱਜ ਮੋਹਾਲੀ ਵਿੱਚ ਕੋਰੋਨਾ ਦੇ 4 ਹੋਰ ਮਰੀਜ਼ ਸਾਹਮਣੇ ਆਏ ਹਨ। ਹੁਣ ਜਿਲ੍ਹੇ ਵਿੱਚ ਮਰੀਜਾਂ ਦੀ ਕੁਲ ਗਿਣਤੀ 61 ਹੋ ਗਈ ਹੈ। ਸਿਹਤ ਵਿਭਾਗ ਮੁਤਾਬਕ ਅੱਜ ਮਿਲੇ ਚਾਰੇ ਕੇਸ ਪਹਿਲਾਂ ਤੋਂ ਹੀ ਕੋਰੋਨਾ ਪੀੜਤ ਪੀਜੀਆਈ ਸਫਾਈ ਸੇਵਕ ਨਵਾਂਗਾਓਂ ਸੁਨੀਲ ਕੁਮਾਰ (30) ਦੇ ਪਰਿਵਾਰਕ ਮੈਂਬਰ ਹਨ ਜੋ ਪਰਸੋਂ ਸ਼ੁੱਕਰਵਾਰ ਨੂੰ ਪਾਜ਼ਿਟਿਵ ਪਾਇਆ ਗਿਆ ਸੀ।

    ਹੁਣ ਸੁਨੀਲ ਕੁਮਾਰ ਦੀ ਪਤਨੀ, ਮਾਤਾ ਅਤੇ ਸਾਲਾ ਤੇ ਇਕ ਛੋਟੀ ਬੱਚੀ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਤੋਂ ਇਲਾਵਾ 24 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਨਵਾਂਗਾਓਂ ਵਿਖੇ 611 ਘਰਾਂ ਵਿਚ ਸਰਵੇ ਕਰਕੇ 27 ਘਰਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ।