ਚੰਡੀਗੜ੍ਹ : ਸੂਬੇ ‘ਚ ਲਗਾਤਾਰ ਕੋਰੋਨਾ ਵੱਧਦਾ ਹੀ ਜਾ ਰਿਹਾ ਹੈ। ਰੋਜਾਨਾ ਸੈਕੜੇ ਕੇਸ ਪਾਜੀਟਿਵ ਆ ਰਹੇ ਹਨ। ਸ਼ਨੀਵਾਰ ਨੂੰ ਸੂਬੇ ਦੇ ਦੋ ਵੱਡੇ ਸ਼ਹਿਰਾਂ ਵਿੱਚ ਜਿਆਦਾ ਕੋਰੋਨਾ ਕੇਸ ਆਏ ਹਨ। ਅੱਜ ਲੁਧਿਆਣਾ ਵਿੱਚ 116 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਜਿਸ ਵਿੱਚ 105 ਮਰੀਜ ਲੁਧਿਆਣਾ ਦੇ ਹੀ ਹਨ।
ਲੁਧਿਆਣਾ ਵਿੱਚ ਇਕ ਕੋਰੋਨਾ ਮਰੀਜ ਦੀ ਮੌਤ ਵੀ ਹੋਈ ਜੋ ਕਿ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਅੰਮ੍ਰਿਤਸਰ ਵਿੱਚ ਵੀ ਕੋਰੋਨਾ ਧਮਾਕਾ ਹੋਇਆ ਹੈ। ਇੱਥੇ 49 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਹੈ। ਅਮ੍ਰਿੰਤਸਰ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ 1445 ਹੋ ਗਈ ਹੈ।