ਜਲੰਧਰ . ਐਡਵੋਕੇਟ ਮਨਦੀਪ ਸਿੰਘ ਸਚਦੇਵਾ ਦੀਆਂ ਦੋਵੇਂ ਧੀਆਂ ਨੂੰ ਵੀ ਕੋਰੋਨਾ ਵਾਇਰਸ ਹੋਇਆ ਹੋ ਗਿਆ ਹੈ। ਦੋਵਾਂ ਦੀ ਰਿਪੋਰਟ ਅੱਜ ਪਾਜੀਟਿਵ ਆਈ ਹੈ। ਇਕ ਦੀ ਉਮਰ 19 ਸਾਲ ਹੈ ਅਤੇ ਦੂਜੀ 14 ਸਾਲਾਂ ਦੀ ਹੈ। ਉਨ੍ਹਾਂ ਤੋਂ ਇਲਾਵਾ ਉਹਨਾਂ ਦੇ 16 ਸਾਲਾ ਦੇ ਨੌਕਰ ਦੀ ਵੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ।
ਚਦੇਵਾ ਨੇ ਕਿਹਾ ਕਿ ਧੀਆਂ ਅਤੇ ਪਤਨੀ ਸਰੀਰਕ ਤੌਰ ਤੇ ਤੰਦਰੁਸਤ ਹਨ। ਉਸਨੂੰ ਬੁਖਾਰ ਬਹੁਤ ਘੱਟ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਚਦੇਵਾ ਅਤੇ ਉਸਦੀ ਪਤਨੀ ਕੋਰੋਨਾ ਦਾ ਸ਼ਿਕਾਰ ਹੋਏ ਸਨ। ਸ਼ਹਿਰ ਵਿੱਚ ਅੱਜ ਪੰਜ ਨਵੇਂ ਕੇਸ ਆਉਣ ਤੋਂ ਬਾਅਦ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 896 ਹੋ ਗਈ ਹੈ।