ਜਲੰਧਰ . ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਪੂਲ ਸੈਂਪਲਿੰਗ ਯੋਜਨਾ ਦੇ ਤਹਿਤ ਸੀਐਚਸੀ ਸ਼ਾਹਕੋਟ ਵਿਖੇ ਸ਼ਨੀਵਾਰ ਨੂੰ ਦੂਜਾ ਕੋਰੋਨਾ ਟੈਸਟਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 165 ਲੋਕਾਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਲੋਕਾਂ ਦਾ ਸੈਂਪਲ ਲਿਆ ਗਿਆ, ਉਨ੍ਹਾਂ ਵਿੱਚ ਸਿਹਤ ਵਿਭਾਗ ਦੇ ਫੀਲਡ ਕਰਮਚਾਰੀ, ਆਸ਼ਾ ਵਰਕਰਾਂ ਅਤੇ ਦੂਜੇ ਰਾਜਾਂ ਤੋਂ ਬਲਾਕ ਵਿੱਚ ਆਏ ਲੋਕ ਸ਼ਾਮਲ ਹਨ। ਹਲਕਾ ਵਿਧਾਇਕ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸੀਐਚਸੀ ਆ ਕੇ ਕੈਂਪ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਨਗਰ ਪੰਚਾਇਤ ਦੇ ਪ੍ਰਧਾਨ ਸਤੀਸ਼ ਰੇਹਾਨ, ਮਾਰਕੇਟ ਕਮੇਟੀ ਦੇ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਅਤੇ ਹੋਰ ਕਾਉਂਸਲਰ ਮੌਜੂਦ ਸਨ। ਇਸ ਤੋਂ ਪਹਿਲਾਂ 28 ਤਰੀਕ ਨੂੰ ਕੈਂਪ ਲਗਾ ਕੇ 65 ਲੋਕਾਂ ਦੇ ਸੈਂਪਲ ਲਏ ਗਏ ਸਨ ਅਤੇ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਸੀ।
ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਲਾਕਡਾਊਨ ਖੁੱਲ ਜਾਣ ਤੋਂ ਬਾਅਦ ਸਾਨੂੰ ਜ਼ਿਆਦਾ ਸਾਵਧਾਨੀ ਬਰਤਦੇ ਹੋ ਜੀਵਨ ਬਿਤਾਉਣਾ ਹੈ। ਨਾਲ ਹੀ ਇਹ ਵੀ ਪਤਾ ਲਗਾਉਂਦੇ ਰਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਸਮਾਜ ਵਿੱਚ ਫੈਲਾਵ ਤਾਂ ਨਹੀਂ ਹੋ ਰਿਹਾ। ਇਸੇ ਰਣਨੀਤੀ ਦੇ ਤਹਿਤ ਪੂਲ ਸੈਂਪਲਿੰਗ ਕਰਵਾਈ ਜਾ ਰਹੀ ਹੈ। ਦੂਜੇ ਕੈਂਪ ਵਿੱਚ 165 ਲੋਕਾਂ ਦੇ ਸੈਂਪਲ ਲਗੇ ਗਏ ਹਨ। ਡਾ. ਦੁੱਗਲ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਤੋਂ ਬਚਾਵ ਦੇ ਲਈ ਮਾਸਕ ਜਰੂਰ ਪਾਉਣ ਅਤੇ ਹਰ ਇੱਕ ਘੰਟੇ ਦੇ ਬਾਅਦ ਆਪਣੇ ਹੱਥ ਸਾਬਣ ਦੇ ਨਾਲ ਧੋਂਦੇ ਰਹਿਣ। ਨਾਲ ਹੀ ਜਨਤਕ ਥਾਵਾਂ ਤੇ ਸਮਾਜਕ ਦੂਰੀ ਦਾ ਵੀ ਧਿਆਨ ਰੱਖਣ। ਯਾਦ ਰੱਖੋ ਕਿ ਲਾਕਡਾਊਨ ਖੋਲਿਆ ਗਿਆ ਹੈ, ਲੇਕਿਨ ਕੋਰੋਨਾ ਦਾ ਡਰ ਬਰਕਰਾਰ ਹੈ ਅਤੇ ਲੋਕਾਂ ਦੀ ਲਾਪਰਵਾਹੀ ਜਲੰਧਰ ਜਿਲੇ ‘ਚ ਕੋਰੋਨਾ ਬੀਮਾਰੀ ਨੂੰ ਵਧਾ ਵੀ ਸਕਦੀ ਹੈ।
ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਸੀਐਚਸੀ ਸ਼ਾਹਕੋਟ ਦੇ ਡੈਂਟਲ ਸਰਜਨ ਡਾ. ਮਨਪ੍ਰੀਤ ਸਿੰਘ, ਡਾ. ਸੁਸ਼ੀਲ ਅਤੇ ਸੀਐਚਓ ਸੁਖਮਣੀ ਨੇ ਸੈਂਪਲ ਲਏ। ਕੈਂਪ ਵਿੱਚ ਡਾ. ਧੀਰਜ ਕੁਮਾਰ, ਸਟਾਫ ਨਰਸ ਜਸਵਿੰਦਰ ਕੌਰ ਸਚਦੇਵਾ, ਜਯੋਤੀ, ਸੰਦੀਪ, ਸੀਐਚਓ ਕਿਰਨਜੀਤ ਕੌਰ, ਅਵਨੀਤ ਕੌਰ, ਪਵਨਦੀਪ ਕੌਰ, ਮਲਟੀਪਰਪਜ਼ ਹੈਲਥ ਸੁਪਰਵਾਇਜ਼ਰ ਸੁਖਪਾਲ ਸਿੰਘ, ਜਸਵੀਰ ਸਿੰਘ, ਗੁਰਮਲਕੀਤ ਸਿੰਘ, ਸੁਖਵਿੰਦਰ ਸਿੰਘ, ਐਲਐਚਵੀ ਰਾਜਿੰਦਰਪਾਲ ਕੌਰ, ਗੁਰਦੇਵ ਕੌਰ, ਸੁਨੀਤਾ ਰਾਨੀ, ਸਤਵਿੰਦਰ ਕੌਰ, ਸ਼ਕੁੰਤਲਾ ਦੇਵੀ, ਦਲਬੀਰ ਕੌਰ, ਹੈਲਥ ਵਰਕਰ ਵਰਿੰਦਰ ਕੁਮਾਰ, ਬਲਕਾਰ ਸਿੰਘ, ਇਕਬਾਲ ਸਿੰਘ ਅਤੇ ਹੋਰਾਂ ਨੇ ਸਹਿਯੋਗ ਦਿੱਤਾ।
(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)