ਭਾਜਪਾ ਨੇਤਾ ਦੇ ਵਿਵਾਦਿਤ ਬੋਲ, ਕਿਹਾ – ਜਿਸ ਦੀ ਗੱਲ ਘਰ ਵਾਲੀ ਵੀ ਨਹੀਂ ਸੁਣਦੀ, ਉਹ ਕਿਸਾਨ ਆਗੂ ਬਣ ਜਾਂਦਾ

0
833

ਚੰਡੀਗੜ੍ਹ, 30 ਨਵੰਬਰ| ਹਰਿਆਣਾ ਦੇ ਕਿਸਾਨ ਆਗੂਆਂ ਨੂੰ ਲੈ ਕੇ ਖੇਤੀ ਮੰਤਰੀ ਜੇਪੀ ਦਲਾਲ ਦੇ ਵਿਵਾਦਤ ਸ਼ਬਦ ਸਾਹਮਣੇ ਆਏ ਹਨ। ਮੰਤਰੀ ਦਲਾਲ ਕਹਿ ਰਹੇ ਹਨ ਕਿ ਜਿਨ੍ਹਾਂ ਦੀਆਂ ਪਤਨੀਆਂ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਦੀਆਂ, ਉਨ੍ਹਾਂ ਨੇ ਕਿਸਾਨਾਂ ਦੇ ਠੇਕੇ ਲਏ ਹਨ। ਮੈਂ ਸਾਰਿਆਂ ਨੂੰ ਜਾਣਦਾ ਹਾਂ। ਕਈਆਂ ਖਿਲਾਫ 5 ਕੇਸ ਹਨ, ਕਈਆਂ ਖਿਲਾਫ 3 ਕੇਸ ਹਨ। ਉਹ ਗਲਤ ਕੰਮ ਕਰ ਰਹੇ ਹਨ।

ਮੰਤਰੀ ਦੇ ਇਸ ਬਿਆਨ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਜਨਵਾਦੀ ਮਹਿਲਾ ਸਮਿਤੀ ਨੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਦੇ ਮਹਿਲਾ ਵਿਰੋਧੀ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਉਹ ਆਪਣੇ ਸਸਤੇ ਅਤੇ ਬੇਤੁਕੇ ਬਿਆਨ ਨੂੰ ਤੁਰੰਤ ਵਾਪਸ ਲਵੇ ਅਤੇ ਜਨਤਾ ਤੋਂ ਮੁਆਫੀ ਮੰਗੇ।