ਐਮਪੀ ਸੰਜੇ ਸਿੰਘ ਦੀ ਗ੍ਰਿਫਤਾਰੀ ਖਿਲਾਫ ਆਮ ਆਦਮੀ ਪਾਰਟੀ ਅੱਜ ਜਲੰਧਰ ‘ਚ ਕਰੇਗੀ ਵੱਡਾ ਪ੍ਰਦਰਸ਼ਨ

0
1012

ਜਲੰਧਰ, 6 ਅਗਸਤ | ਸੀਨੀਅਰ ਲੀਡਰ ਸੰਜੇ ਸਿੰਘ ਦੀ ਗ੍ਰਿਫਤਾਰੀ ਖਿਲਾਫ ਆਮ ਆਦਮੀ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਸ਼ੁੱਕਰਵਾਰ 6 ਅਕਤੂਬਰ ਨੂੰ ਪਾਰਟੀ ਵੱਲੋਂ ਜਲੰਧਰ ਵਿੱਚ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਪ੍ਰਦਰਸ਼ਨ ਤੋਂ ਪਹਿਲਾਂ ਦੁਪਹਿਰ 12 ਵਜੇ ਪਾਰਟੀ ਵੱਲੋਂ ਸਰਕਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਵੀ ਕੀਤੀ ਜਾਵੇਗੀ।

ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਜਲੰਧਰ ਦੇ ਡਾ. ਬੀਆਰ ਅੰਬੇਡਕਰ ਚੌਕ ਵਿੱਚ ਦੁਪਹਿਰ ਇੱਕ ਵਜੇ ਵੱਡੀ ਗਿਣਤੀ ਵਿੱਚ ਲੀਡਰ ਤੇ ਵਰਕਰ ਸ਼ਾਮਿਲ ਹੋਣਗੇ ਅਤੇ ਸੰਜੇ ਸਿੰਘ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਾਵੇਗਾ। ਪ੍ਰਦਰਸ਼ਨ ਵਿੱਚ ਜਲੰਧਰ ਤੋਂ ਐਮਪੀ ਸੁਸ਼ੀਲ ਰਿੰਕੂ, ਕੈਬਿਨੇਟ ਮੰਤਰੀ ਬਲਕਾਰ ਸਿੰਘ, ਐਮਐਲਏ ਰਮਨ ਕੁਮਾਰ, ਸ਼ੀਤਲ ਅੰਗੁਰਾਲ ਤੇ ਇੰਦਰਜੀਤ ਕੌਰ ਮਾਨ ਸਮੇਤ ਜ਼ਿਲਿਆਂ ਦੇ ਪ੍ਰਧਾਨ ਵੀ ਸ਼ਾਮਿਲ ਹੋਣਗੇ।
ਵੀਰਵਾਰ ਨੂੰ ਪਾਰਟੀ ਵੱਲੋਂ ਚੰਡੀਗੜ੍ਹ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕਰਕੇ ਆਪ ਵਰਕਰਾਂ ਨੂੰ ਰੋਕਿਆ ਸੀ।