ਬਠਿੰਡਾ ‘ਚ ਰੇਲਗੱਡੀ ਨੂੰ ਪੱਟੜੀ ਤੋਂ ਉਤਾਰਨ ਦੀ ਸਾਜਿਸ਼ ! ਰੇਲਵੇ ਟਰੈਕ ‘ਤੇ ਰੱਖੇ ਲੋਹੇ ਦੀਆਂ ਰਾਡਾਂ ਦੇ ਬੰਡਲ, ਵੱਡਾ ਹਾਦਸਾ ਹੋਣੋਂ ਟਲਿਆ

0
560

ਬਠਿੰਡਾ | ਕੱਲ ਦੇਰ ਰਾਤ ਨੂੰ ਲੰਬੇ ਲੰਬੇ ਸਰੀਏ ਦਾ ਬੰਡਲ ਬਣਾ ਕੇ ਬਠਿੰਡਾ ਦੇ ਬੰਗੀ ਨਗਰ ਦਿੱਲੀ ਰੇਲਵੇ ਲਾਈਨ ‘ਤੇ ਕਿਸੇ ਸ਼ਰਾਰਤੀ ਅਨਸਰ ਨੇ ਰੱਖ ਦਿੱਤਾ। ਇਸ ਪੂਰੇ ਮਾਮਲੇ ਦੇ ਵਿੱਚ ਆਰਪੀਐਫ ਅਤੇ ਰੇਲਵੇ ਅਧਿਕਾਰੀ ਜਾਂਚ ਵਿੱਚ ਜੁੱਟ ਗਏ ਹਨ।

ਰੇਲਵੇ ਲਾਈਨ ‘ਤੇ ਤਾਇਨਾਤ ਗੇਟ ਮੈਨ ਨੇ ਦੱਸਿਆ ਕਿ ਕੱਲ ਦੇਰ ਰਾਤ ਨੂੰ ਲਾਈਨ ਦੇ ਉੱਤੇ ਸਰੀਏ ਪਏ ਹੋਏ ਮਿਲੇ, ਜਿਸ ਦੇ ਚਲਦੇ ਇੱਕ ਮੇਲ ਗੱਡੀ ਦੋ ਘੰਟੇ ਫਾਟਕ ‘ਤੇ ਹੀ ਖੜ੍ਹੀ ਰਹੀ । ਬਾਅਦ ਵਿਚ ਜਦੋਂ ਰੇਲਵੇ ਅਧਿਕਾਰੀ ਤੇ ਰੇਲਵੇ ਪੁਲਿਸ ਆਈ, ਉਸ ਤੋਂ ਬਾਅਦ ਸਰੀਏ ਨੂੰ ਹਟਾ ਕੇ ਗੱਡੀ ਨੂੰ ਰਵਾਨਾ ਕੀਤਾ ਗਿਆ ।

ਦੂਸਰੇ ਪਾਸੇ ਬੰਗੀ ਨਗਰ ਦੇ ਲੋਕਾਂ ਨੇ ਦੱਸਿਆ ਕਿ ਇੱਕ ਵੱਡਾ ਰੇਲ ਗੱਡੀ ਨਾਲ ਹਾਦਸਾ ਹੋ ਸਕਦਾ ਸੀ, ਜੋ ਟਲ ਗਿਆ । ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਚੋਰ ਚੋਰੀ ਕੀਤਾ ਹੋਏ ਸਰੀਏ ਨੂੰ ਰੇਲਵੇ ਲਾਈਨ ਉੱਤੇ ਸੁੱਟ ਕੇ ਫਰਾਰ ਹੋ ਗਏ ਪਰ ਇਥੇ ਲੁੱਟ-ਖੋਹ ਦੀਆਂ ਵੱਡੀਆਂ ਵਾਰਦਾਤਾਂ ਹੁੰਦੀਆਂ ਹਨ, ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਸ਼ਰਾਰਤੀ ਅਨਸਰਾਂ ਨੂੰ ਜਲਦ ਫੜਿਆ ਜਾਵੇ ਅਤੇ ਸਖ਼ਤ ਸਜ਼ਾ ਦਿੱਤੀ ਜਾਵੇ ।