ਕਾਂਗਰਸੀ ਲੀਡਰ ਜਗਬੀਰ ਬਰਾੜ ਕੱਲ੍ਹ ਅਕਾਲੀ ਦਲ ‘ਚ ਹੋਣਗੇ ਸ਼ਾਮਿਲ, ਜਲੰਧਰ ਕੈਂਟ ਸੀਟ ਤੋਂ ਲੜਣਗੇ ਚੋਣ

0
1347

ਜਲੰਧਰ (ਨਰਿੰਦਰ ਕੁਮਾਰ ਚੂਹੜ) | ਨਕੋਦਰ ਹਲਕੇ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਦੀਆਂ ਕਿਆਸ ਅਰਾਈਆਂ ਕੱਲ ਸੱਚ ਸਾਬਤ ਹੋ ਜਾਣਗੀਆਂ। ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਮੌਜੂਦਗੀ ‘ਚ ਜਗਬੀਰ ਮੁੜ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ।

ਬਰਾੜ ਦੇ ਪੀਏ ਗੁਰਮੀਤ ਸਿੰਘ ਨੇ ਦੱਸਿਆ ਸੁਖਬੀਰ ਬਾਦਲ ਜਲੰਧਰ ਆ ਕਿ ਸ਼੍ਰੋਮਣੀ ਅਕਾਲੀ ਦਲ ‘ਚ ਬਰਾੜ ਨੂੰ ਸ਼ਾਮਲ ਕਰਵਾਉਣਗੇ। ਅਗਲੀ ਚੋਣ ਬਾਰੇ ਪੁੱਛੇ ਜਾਣ ਤੇ ਉਹਨਾਂ ਦੱਸਿਆ ਕੇ ਸਰਦਾਰ ਬਰਾੜ ਦੁਆਰਾ ਚੋਣ ਹਲਕਾ ਕੈਂਟ ਤੋਂ ਹੀ ਲੜੀ ਜਾਵੇਗੀ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ  ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)