ਜਲੰਧਰ ‘ਚ ਕਾਂਗਰਸੀ ਕੌਂਸਲਰ ਦਾ ਪਤੀ ਗ੍ਰਿਫਤਾਰ, ਥਾਣੇ ਦੇ ਬਾਹਰ ਜ਼ਬਰਦਸਤ ਹੰਗਾਮਾ

0
395

ਜਲੰਧਰ | ਕਾਂਗਰਸੀ ਕੌਂਸਲਰ ਦੇ ਪਤੀ ਨੂੰ ਅੱਜ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਲਜ਼ਾਮ ਹੈ ਕਿ ਕੌਂਸਲਰ ਰਿਸ਼ਾ ਸੈਣੀ ਦੇ ਪਤੀ ਰਵੀ ਸੈਣੀ ਨੇ ਸਰਕਾਰੀ ਜ਼ਮੀਨ ਦੀ ਧੋਖੇ ਨਾਲ ਰਜਿਸਟਰੀ ਕਰਵਾਈ ਸੀ। ਕੌਂਸਲਰ ਦੇ ਪਤੀ ਦੀ ਗ੍ਰਿਫਤਾਰੀ ਤੋਂ ਬਾਅਦ ਜਲੰਧਰ ਦੇ ਥਾਣਾ ਨੰਬਰ ਅੱਠ ਦੇ ਬਾਹਰ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਆਪਣੇ ਸਮੱਰਥਕਾਂ ਦੇ ਨਾਲ ਪਹੁੰਚੇ। ਥਾਣੇ ਦੇ ਬਾਹਰ ਕਾਂਗਰਸ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਜਾ ਰਿਹਾ ਹੈ। ਕਾਂਗਰਸੀਆਂ ਦਾ ਕਹਿਣਾ ਹੈ ਕਿ ਪੁਲਿਸ ਧੱਕੇਸ਼ਾਹੀ ਕਰ ਰਹੀ ਹੈ।

ਅਰੋਪ ਹੈ ਕਿ ਰਵੀ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਰਜਿਸਟਰੀ ਕਰਵਾ ਲਈ। ਇਸ ਦੀ ਜਾਂਚ ਆਮ ਆਦਮੀ ਪਾਰਟੀ ਦੇ ਉੱਤਰੀ ਸਰਕਲ ਇੰਚਾਰਜ ਦਿਨੇਸ਼ ਢੱਲ ਨੇ ਖੁਦ ਕਰਵਾਈ।

ਨੋਟ – ਥਾਣੇ ਦੇ ਬਾਹਰ ਕਾਂਗਰਸੀਆਂ ਦਾ ਧਰਨਾ ਜਾਰੀ ਹੈ। ਇਸ ਦਾ ਅਪਡੇਟ ਅਸੀਂ ਅਪਡੇਟ ਕਰਦੇ ਰਹਾਂਗੇ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : https://bit.ly/3RnHnnm Telegram https://bit.ly/3y73aJ2)