ਯਾਦਗਾਰੀ ਹੋ ਨਿਬੜਿਆ ਕੌਮਾਂਤਰੀ ਪੰਜਾਬੀ ਕਵੀ ਦਰਬਾਰ

0
778

ਜਲੰਧਰ | ਲਫ਼ਜ਼ਾਂ ਦੀ ਦੁਨੀਆਂ ਤੇ ਸ਼ਮ੍ਹਾਦਾਨ ਅਦਾਰੇ ਵਲੋਂ ਕੱਲ੍ਹ ਸ਼ਾਮ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਜ਼ੂਮ ਐੱਪ ਦੇ ਜ਼ਰੀਏ ਕਰੀਬ 40 ਕਵੀਆਂ ਨੇ ਭਾਗ ਲਿਆ। ਫੇਸਬੁੱਕ ਲਿੰਕ ਰਾਹੀ ਸਰੋਤਿਆਂ ਨੇ ਲਾਈਵ ਦੇਖਿਆ ਤੇ ਸੁਣਿਆਂ।

ਸ਼ਮ੍ਹਾਦਾਨ ਰਸਾਲੇ ਦੇ ਮੁੱਖ ਸੰਪਾਦਕ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਜਗਤ ਪੰਜਾਬੀ ਕਵੀ ਦਰਬਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਇਤਿਹਾਸਕ ਕਵੀ ਦਰਬਾਰ ਹੋਣ ਦਾ ਮਾਣ ਰਹੇਗਾ। ਉਹਨਾਂ ਦੱਸਿਆ ਕਿ ਇਹ ਕਵੀ ਦਰਬਾਰ “ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਸੀ ।     

ਕਵੀ ਦਰਬਾਰ ਵਿਚ ਸੁਰਜੀਤ ਪਾਤਰ, ਪ੍ਰੋ. ਗੁਰਭਜਨ ਗਿੱਲ, ਤਲੋਚਨ ਲੋਚੀ, ਸੁਖਵਿੰਦਰ ਅੰਮ੍ਰਿਤ, ਪ੍ਰੋ. ਦਲਬੀਰ ਸਿੰਘ ਰਿਆੜ, ਸੁਰਿੰਦਰ ਮੋਹਨ, ਹਰਦਿਆਲ ਸਿੰਘ ਝੀਤਾ, ਲਸ਼ਕਰੀ ਰਾਮ ਜੱਖੂ, ਸਾਹਿਬ ਸਿੰਘ ਕਨੇਡਾ, ਡਾ.ਰਾਮ ਮੂਰਤੀ, ਜਿੰਗਾ ਸਿੰਘ, ਗੁਰਕਰਨ ਬਰਾੜ, ਅਮਰਜੀਤ ਸਿੰਘ ਅਮਨੀਤ, ਭਗਵੰਤ ਸਿੰਘ, ਬਲਜੀਤ ਕੌਰ, ਰਮਨ, ਸੁਮੰਨ ਸਿੱਧੂ, ਮੁਖਵਿੰਦਰ ਸਿੰਘ ਸੰਧੂ, ਗੁੱਲੂ ਅੱਛਣਪੁਰੀਆ, ਵਰਿੰਦਰ ਔਲਖ਼, ਬਲਰਾਜ ਸਿੰਘ, ਰਣਜੀਤ ਕੌਰ ,ਪਰਮਜੀਤ ਕੌਰ, ਪ੍ਰੀਤ ਲੱਧੜ ਤੇ ਸੁਖਵੀਰ ਸਿੱਧੂ ਆਦਿ ਨੇ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ। ਰਵਨੀਤ ਕੌਰ ਤੇ ਮਨਪ੍ਰੀਤ ਕੌਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਤੇ ਆਖ਼ਰ ਵਿਚ ਕਵੀਆਂ ਨੂੰ ਸਨਮਾਨ ਪੱਤਰ ਵੀ ਦਿੱਤੇ ਗਏ।