ਆਨਲਾਈਨ ਠੱਗੀ ਦੀ ਸ਼ਿਕਾਇਤ ਹੁਣ 1930 ‘ਤੇ ਕੀਤੀ ਜਾ ਸਕੇਗੀ, 24 ਘੰਟੇ ਚੱਲੇਗੀ ਹੈਲਪਲਾਈਨ

0
12471

ਚੰਡੀਗੜ੍ਹ | ਆਨਲਾਈਨ ਠੱਗੀ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਸੂਬਾ ਸਰਕਾਰ ਨੇ ਹੁਣ 1930 ਨੰਬਰ ਜਾਰੀ ਕੀਤਾ ਹੈ।

24 ਘੰਟੇ ਦੌਰਾਨ ਕਿਸੇ ਵੀ ਵੇਲੇ 1930 ਨੰਬਰ ਡਾਇਲ ਕਰਕੇ ਕਿਸੇ ਤਰ੍ਹਾਂ ਦੀ ਵੀ ਆਨਲਾਈਨ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਵੀ.ਕੇ. ਭਾਵਰਾ ਨੇ ਦੱਸਿਆ ਕਿ ਪਹਿਲਾਂ ਇਹ ਸਹੂਲਤ ਸਿਰਫ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸਾਮ 5 ਵਜੇ ਤੱਕ ਉਪਲਬਧ ਹੁੰਦੀ ਸੀ। ਹੁਣ ਇਸ ਨੰਬਰ ‘ਤੇ 24 ਘੰਟੇ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ।

ਏਡੀਜੀਪੀ ਸਾਈਬਰ ਕ੍ਰਾਈਮ ਜੀ. ਨਾਗੇਸਵਰ ਰਾਓ ਨੇ ਦੱਸਿਆ ਕਿ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰਦੇ ਸਮੇਂ, ਸਿਕਾਇਤਕਰਤਾ ਨੂੰ ਬੈਂਕ ਡਿਟੇਲ ਜਿਵੇਂ ਕਿ ਖਾਤਾ ਨੰਬਰ, ਕਾਰਡ ਨੰਬਰ ਵਰਗੇ ਵੇਰਵੇ ਦੇਣੇ ਪੈਣਗੇ।

ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਇਹ ਜਾਣਕਾਰੀ ਬੈਂਕਾਂ ਨੂੰ ਭੇਜੀ ਜਾਵੇਗੀ ਤਾਂ ਜੋ ਠੱਗੀ ਵਾਲੇ ਪੈਸੇ ਨੂੰ ਬਚਾਇਆ ਜਾ ਸਕੇ।

ਸ਼ਿਕਾਇਤ ਦਰਜ ਕਰਾਉਣ ‘ਤੇ, ਪੀੜਤ ਨੂੰ ਐਸਐਮਐਸ ਰਾਹੀਂ ਟੋਕਨ ਨੰਬਰ ਮਿਲੇਗਾ। ਇਸ ਟੋਕਨ ਨੰਬਰ ਦੇ ਨਾਲ ਨੈਸ਼ਨਲ ਵੈਬਸਾਇਟ (https://cybercrime.gov.in/) ‘ਤੇ ਧੋਖਾਧੜੀ ਦੀ ਡਿਟੇਲ 24 ਘੰਟੇ ਦੇ ਅੰਦਰ ਦਰਜ ਕਰਵਾਉਣੀ ਹੋਵੇਗੀ।