ਭਾਰਤ ਵਿਰੁੱਧ ਲੋਕਾਂ ਨੂੰ ਭੜਕਾਉਣ ‘ਤੇ ਅੰਮ੍ਰਿਤਪਾਲ ਨੂੰ SC ਦੇ ਵਕੀਲ ਨੇ ਅੱਤਵਾਦੀ ਐਲਾਨਣ ਲਈ ਗ੍ਰਹਿ ਮੰਤਰਾਲੇ ਨੂੰ ਭੇਜੀ ਸ਼ਿਕਾਇਤ

0
197

ਨਵੀਂ ਦਿੱਲੀ | ਅੰਮ੍ਰਿਤਪਾਲ ਸਿੰਘ ਨੂੰ ਹੁਣ ਅੱਤਵਾਦੀ ਐਲਾਨਣ ਦੀ ਮੰਗ ਉੱਠ ਉਠ ਪਈ ਹੈ। SC ਦੇ ਵਕੀਲ ਵਿਨੀਤ ਜ਼ਿੰਦਲ ਨੇ ਗ੍ਰਹਿ ਮੰਤਰਾਲੇ ਅਤੇ NIA ਨੂੰ ਅੰਮ੍ਰਿਤਪਾਲ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਭਾਰਤ ਵਿਰੁੱਧ ਜੰਗ ਛੇੜਨ, ਲੋਕਾਂ ਨੂੰ ਦੇਸ਼ ਵਿਰੁੱਧ ਭੜਕਾਉਣ ਅਤੇ ਸਾਜ਼ਿਸ਼ ਰਚਣ ਲਈ ਯੂ.ਏ.ਪੀ.ਏ ਐਕਟ ਤਹਿਤ ਅੱਤਵਾਦੀ ਐਲਾਨਿਆ ਜਾਵੇ। ਜ਼ਿਕਰਯੋਗ ਹੈ ਕਿ ਅਜਨਾਲਾ ਘਟਨਾ ਤੋਂ ਬਾਅਦ ਅੰਮ੍ਰਿਤਪਾਲ ਖ਼ਿਲਾਫ਼ ਵਿਰੋਧ ਤੇਜ਼ ਹੋ ਗਿਆ ਹੈ ਤੇ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਕੇ ਉਸ ਨੂੰ ਪੰਜਾਬ ‘ਚੋਂ ਭੇਜਣ ਦੀ ਮੰਗ ਉੱਠੀ ਹੈ।