ਲੁਧਿਆਣਾ, 11 ਦਸੰਬਰ| ਦੇਰ ਰਾਤ ਥਾਣਾ ਹੈਬੋਵਾਲ ਥਾਣੇ ਵਿੱਚ ਤਾਇਨਾਤ ਏਐਸਆਈ ਕਿਸੇ ਮਾਮਲੇ ਵਿੱਚ ਮੁਲਜ਼ਮ ਦਾ ਮੈਡੀਕਲ ਕਰਵਾਉਣ ਲਈ ਆਇਆ ਸੀ, ਜਦਕਿ ਸਿਵਲ ਹਸਪਤਾਲ ਵਿੱਚ ਪਹਿਲਾਂ ਤੋਂ ਹੀ ਕਿਸੇ ਝਗੜੇ ਦਾ ਮੈਡੀਕਲ ਕਰਵਾਉਣ ਆਇਆ ਇੱਕ ਹੋਰ ਵਿਅਕਤੀ ਜੋਕਿ ਕਾਫੀ ਦੇਰ ਤੋਂ ਇਲਾਜ ਲਈ ਅਤੇ ਮੈਡੀਕਲ ਕਰਵਾਉਣ ਲਈ ਬੈਠਾ ਸੀ, ਡਾਕਟਰਾਂ ਨੂੰ ਕਿਹਾ ਜੋ ਪਹਿਲਾਂ ਤੋਂ ਆਏ ਹੋਏ ਹਨ, ਉਨ੍ਹਾਂ ਦਾ ਮੈਡੀਕਲ ਵੀ ਪਹਿਲਾਂ ਹੋਵੇਗਾ, ਤਾਂ ਥਾਣੇਦਾਰ ਤੈਸ਼ ਵਿੱਚ ਆ ਗਿਆ ਅਤੇ ਪਹਿਲਾਂ ਮੈਡੀਕਲ ਕਰਵਾਉਣ ਆਏ ਵਿਅਕਤੀ ਨੂੰ ਮਾੜਾ ਚੰਗਾ ਬੋਲਣ ਲੱਗ ਗਿਆ।
ਮੌਕੇ ‘ਤੇ ਖੜ੍ਹੇ ਇੱਕ ਵਕੀਲ ਨੇ ਥਾਣੇਦਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਥਾਣੇਦਾਰ ਵਕੀਲ ਨਾਲ ਹੀ ਉਲਝ ਪਿਆ ਅਤੇ ਗੱਲ ਤੂੰ ਤੜੱਕ ਤੋਂ ਬਾਅਦ ਹੱਥੋਪਾਈ ਤਕ ਪਹੁੰਚ ਗਈ। ਮੌਕੇ ‘ਤੇ ਖੜ੍ਹੇ ਹੋਰ ਮੁਲਾਜ਼ਮਾਂ ਅਤੇ ਲੋਕਾਂ ਨੇ ਦੋਵਾਂ ਨੂੰ ਛੁਡਵਾਇਆ।
ਵਕੀਲ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ 2 ਵਿੱਚ ਦੇ ਦਿੱਤੀ ਹੈ। ਏਸੀਪੀ ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਏਐਸਆਈ ਅਤੇ ਵਕੀਲ ਦੀ ਲੜਾਈ ਹੋਈ ਹੈ, ਮਾਮਲੇ ਦੀ ਜਾਂਚ ਕਰਕੇ ਕੁਝ ਦੱਸ ਸਕਦੇ ਹਾਂ। ਫਿਲਹਾਲ ਉਨ੍ਹਾਂ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਨਹੀਂ ਹੈ।
ਉਧਰ ਦੂਜੇ ਪਾਸੇ ਜਦੋਂ ਉਕਤ ਥਾਣੇਦਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਾਲ ਦੇ ਮੁਲਾਜ਼ਮਾਂ ਨੇ ਉਸਨੂੰ ਮੀਡੀਆ ਤੋਂ ਬਚ ਕੇ ਏਧਰ ਓਧਰ ਕਰ ਦਿੱਤਾ ਅਤੇ ਵਕੀਲ ਵੀ ਮੌਕਾ ਬਚਾ ਕੇ ਖਿਸਕ ਗਿਆ।
ਵੇਖੋ ਵੀਡੀਓ
https://www.facebook.com/punjabibulletinworld/videos/2112794079053381