ਜਲੰਧਰ | ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਸਥਿਤ CAREMAX ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਇੱਕ ਔਰਤ ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਭਾਰੀ ਰੋਸ ਪਾਇਆ ਗਿਆ।
ਪਰਿਵਾਰ ਦਾ ਆਰੋਪ ਹੈ ਕਿ ਔਰਤ ਦੀ ਮੌਤ ਹਸਪਤਾਲ ‘ਚ ਗਲਤ ਟੀਕਾ ਲੱਗਣ ਕਾਰਨ ਹੋਈ ਹੈ। ਜਦੋਂ ਮ੍ਰਿਤਕ ਦੇ ਬੇਟੇ ਨੇ ਡਾਕਟਰ ਕੋਲ ਇਤਰਾਜ਼ ਜਤਾਇਆ ਤਾਂ ਹਸਪਤਾਲ ‘ਚ ਰੱਖੇ ਬਾਊਂਸਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।
ਮ੍ਰਿਤਕ ਸੁਖਵਿੰਦਰ ਕੌਰ ਦੇ ਜੇਠ ਜੋਗਿੰਦਰ ਸਿੰਘ ਵਾਸੀ ਨੱਥੂਪੁਰ (ਕਪੂਰਥਲਾ) ਨੇ ਦੱਸਿਆ ਕਿ ਸੁਖਵਿੰਦਰ ਕੌਰ ਪਿਛਲੇ ਦਿਨੀਂ ਇਸ ਹਸਪਤਾਲ ‘ਚ ਜਾਂਚ ਲਈ ਆਈ ਸੀ। ਉਹ ਆਪਣੀ ਸੱਜੀ ਬਾਂਹ ਸੁੰਨ ਹੋਣ ਦੀ ਸ਼ਿਕਾਇਤ ਕਰ ਰਹੀ ਸੀ ਪਰ ਉਹ ਠੀਕ ਸੀ। ਟੈਸਟ ਕਰਨ ਤੋਂ ਬਾਅਦ ਉਸ ਨੂੰ ਦਾਖਲ ਕਰਵਾਇਆ ਗਿਆ। ਅੱਜ ਦੁਪਹਿਰ ਉਸ ਨੂੰ ਸੂਚਿਤ ਕੀਤਾ ਗਿਆ ਕਿ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਹੈ।
ਮ੍ਰਿਤਕ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਕਿ ਡਾਕਟਰਾਂ ਵੱਲੋਂ ਗਲਤ ਟੀਕਾ ਲਗਾਇਆ ਗਿਆ, ਜਿਸ ਕਾਰਨ ਸੁਖਵਿੰਦਰ ਕੌਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਵੱਡਾ ਬਿੱਲ ਦਿੱਤਾ ਗਿਆ।
ਹਸਪਤਾਲ ਦੇ ਬਾਹਰ ਕਰੀਬ 4 ਘੰਟਿਆਂ ਤੋਂ ਹੰਗਾਮਾ ਹੋ ਰਿਹਾ ਹੈ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਹਸਪਤਾਲ ਦੇ ਇੱਕ ਮਹਿਲਾ ਸਟਾਫ ਨਾਲ ਕੁੱਟ-ਮਾਰ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਨੇ ਬਚਾ ਕੇ ਘਰ ਭੇਜਿਆ।
ਜੋਗਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਦਾ ਭਤੀਜਾ ਓਂਕਾਰ ਸਿੰਘ ਡਾਕਟਰਾਂ ਨਾਲ ਗੱਲ ਕਰਨਾ ਚਾਹੁੰਦਾ ਸੀ ਤਾਂ ਓਂਕਾਰ ਨੂੰ ਹਸਪਤਾਲ ਦੇ ਬਾਊਂਸਰਾਂ ਨੇ ਕੁੱਟ-ਮਾਰ ਕੀਤੀ। ਗੁੱਸੇ ‘ਚ ਆਏ ਲੋਕਾਂ ਨੇ ਹਸਪਤਾਲ ‘ਚ ਪ੍ਰਦਰਸ਼ਨ ਕੀਤਾ ।
ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਟ੍ਰੈਫਿਕ ਜਾਮ ਵੀ ਕੀਤਾ। ਪੁਲਿਸ ਮੌਕੇ ‘ਤੇ ਪਹੁੰਚ ਗਈ । ਇਸ ਸਬੰਧੀ ਹਸਪਤਾਲ ਪ੍ਰਬੰਧਨ ਦਾ ਪੱਖ ਅਜੇ ਸਾਹਮਣੇ ਨਹੀਂ ਆਇਆ।
ਵੇਖੋ ਵੀਡੀਓ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।