ਰਾਸ਼ਟਰਮੰਡਲ ਖੇਡਾਂ 2022 : ਮੀਰਾਬਾਈ ਚਾਨੂ ਨੇ ਭਾਰਤ ਲਈ ਜਿੱਤਿਆ ਪਹਿਲਾ ਗੋਲਡ

0
6291

ਮੀਰਾ ਬਾਈਚਾਨੂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਪਹਿਲਾ ਸੋਨ ਤਮਗਾ ਪਾਇਆ ਹੈ। ਉਨ੍ਹਾਂ ਨੇ 49 ਕਿਲੋ ਭਾਰ ਵਰਗ ਵਿੱਚ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ ਹੈ। ਚਾਨੂ ਨੇ ਸਨੈਚ ਰਾਊਂਡ ਤੋਂ ਬਾਅਦ 12 ਕਿਲੋ ਭਾਰ ਵਧਾਇਆ। ਉਨ੍ਹਾਂ ਨੇ 201 ਕਿੱਲੋ ਦਾ ਗੇਮ ਰਿਕਾਰਡ ਵੀ ਬਣਾਇਆ ਹੈ। ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 84 ਕਿਲੋ ਭਾਰ ਚੁੱਕਿਆ। ਦੂਜੀ ਕੋਸ਼ਿਸ਼ ਵਿੱਚ ਉਸ ਨੇ 88 ਕਿਲੋ ਭਾਰ ਚੁੱਕ ਕੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਦੀ ਬਰਾਬਰੀ ਕੀਤੀ। ਉਹ ਸੋਨ ਤਗਮੇ ਦੀ ਸਥਿਤੀ ‘ਤੇ ਰਹੇ। ਇਹ ਇਸ ਸ਼੍ਰੇਣੀ ਵਿੱਚ ਸਨੈਚ ਖੇਡਾਂ ਦਾ ਰਿਕਾਰਡ ਵੀ ਹੈ। ਤੀਜੀ ਕੋਸ਼ਿਸ਼ ‘ਚ ਉਨ੍ਹਾਂ ਨੇ 90 ਕਿਲੋ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ।

ਮੀਰਾਬਾਈ ਨੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਰਾਸ਼ਟਰਮੰਡਲ ਖੇਡਾਂ ਵਿੱਚ ਉਨ੍ਹਾਂ ਤੋਂ 49 ਕਿਲੋ ਭਾਰ ਵਰਗ ਵਿੱਚ ਉਸ ਤੋਂ ਸੋਨੇ ਦੀ ਉਮੀਦ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭਾਰਤ ਦਾ ਮੈਡਲ ਖਾਤਾ ਖੁੱਲ੍ਹਿਆ ਸੀ। ਵੇਟਲਿਫਟਰ ਸੰਕੇਤ ਮਹਾਦੇਵ ਨੇ ਸ਼ਨੀਵਾਰ ਨੂੰ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ ‘ਚ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਭਾਰਤ ਦੇ ਹਿੱਸੇ ਤਿੰਨ ਮੈਡਲ ਆ ਗਏ ਹਨ, ਜੋ ਕਿ ਸਾਰੇ ਹੀ ਭਾਰਤ ਤੋਲਣ ਵਿੱਚ ਹਨ। ਮੀਰਾ ਨੇ 2017 ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਆਪਣਾ ਭਾਰ ਲਗਭਗ ਚਾਰ ਗੁਣਾ ਭਾਵ 194 ਕਿਲੋਗ੍ਰਾਮ ਚੁੱਕ ਕੇ ਸੋਨ ਤਮਗਾ ਜਿੱਤਿਆ। ਮੀਰਾਬਾਈ ਪਿਛਲੇ 22 ਸਾਲਾਂ ਵਿੱਚ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਰਾਸ਼ਟਰ ਮੰਡਲ ਖੇਡਾਂ ਵਿੱਚ ਉਨ੍ਹਾਂ ਦਾ ਇਹ ਦੂਜਾ ਸੋਨਾ ਹੈ ਅਤੇ ਇਸ ਤੋਂ ਇਲਾਵਾ ਇੱਕ ਚਾਂਦੀ ਦਾ ਮੈਡਲ ਵੀ ਉਹ ਜਿੱਤ ਚੁੱਕੇ ਹਨ।ਇਸ ਦਿਨ ਦੀ ਤਿਆਰੀ ਲਈ ਮੀਰਾਬਾਈ ਪਿਛਲੇ ਸਾਲ ਆਪਣੀ ਅਸਲੀ ਭੈਣ ਦੇ ਵਿਆਹ ਵਿੱਚ ਵੀ ਸ਼ਾਮਲ ਨਹੀਂ ਹੋਏ ਸੀ।