ਕਮਿਸ਼ਨਰੇਟ ਪੁਲਿਸ ਨੇ ਕਰਫ਼ਿਊ ਦੌਰਾਨ 19445 ਚਲਾਨ ਕੱਟੇ, 823 ਐਫਆਈਆਰ ਦਰਜ ਕਰਕੇ 1012 ਲੋਕ ਕੀਤੇ ਗ੍ਰਿਫ਼ਤਾਰ

0
1224

ਜਲੰਧਰ . 23 ਮਾਰਚ ਤੋਂ 17 ਮਈ ਤੱਕ ਜਲੰਧਰ ਕਮਿਸ਼ਨਰੇਟ ਦੀ ਪੁਲਿਸ ਨੇ ਕਰਫ਼ਿਊ ਦੌਰਾਨ ਹੁਣ ਤੱਕ 19455 ਟਰੈਫਿਕ ਚਲਾਨ ਕੀਤੇ ਗਏ ਹਨ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵਲੋਂ 19455 ਟਰੈਫਿਕ ਚਲਾਨ ਕੱਟਣ ਦੇ ਨਾਲ 1531 ਵਾਹਨਾਂ ਨੂੰ ਜਬਤ ਕੀਤਾ ਗਿਆ ਹੈ। ਪੁਲਿਸ ਵਲੋਂ ਹੁਣ ਤੱਕ 823 ਐਫ.ਆਈ.ਆਰ.ਜਿਨਾਂ ਵਿੱਚ 282 ਮਾਸਕ ਨਾ ਪਹਿਨਣ ਵਾਲੀਆਂ ਵੀ ਸ਼ਾਮਿਲ ਹਨ ਦਰਜ ਕਰਕੇ 1012 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵਲੋਂ ਅੱਜ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ‘ਤੇ ਪੰਜ ਐਫ.ਆਈ.ਆਰ.ਜਿਨਾਂ ਵਿਚ ਚਾਰ ਮਾਸਕ ਨਾ ਪਹਿਨਣ ਕਰਕੇ ਸ਼ਾਮਿਲ ਹਨ ਦਰਜ ਕਰਕੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਪੁਲਿਸ ਵਲੋਂ 294 ਟਰੈਫਿਕ ਚਲਾਨ ਕਰਕੇ 13 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ।