ਕਾਮੇਡੀਅਨ ਜਸਵਿੰਦਰ ਭੱਲਾ ਦਾ ਮੋਬਾਈਲ ਹੋਇਆ ਚੋਰੀ, ਵਾਪਸ ਕਰਨ ‘ਤੇ ਇਨਾਮ ਦੇਣ ਦਾ ਕੀਤਾ ਐਲਾਨ

0
4386

ਜਲੰਧਰ, 15 ਸਤੰਬਰ | ਪੰਜਾਬੀ ਕਲਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ ਮੋਬਾਇਲ ਚੋਰੀ ਹੋ ਗਿਆ ਹੈ। ਭੱਲਾ ਜਲੰਧਰ ਦੇ ਪੀਪੀਆਰ ਮਾਲ ’ਚ ਕਿਸੇ ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਫੋਨ ਚੋਰੀ ਹੋ ਗਿਆ। ਭੱਲਾ ਨੇ ਚੋਰ ਨੂੰ ਫੋਨ ਵਾਪਸ ਕਰਨ ’ਤੇ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਉਹ ਫਿਲਮ ਦੀ ਪ੍ਰਮੋਸ਼ਨ ਲਈ ਜਲੰਧਰ ਆਏ ਸਨ। ਇਸ ਦੌਰਾਨ ਉਥੇ ਲੋਕਾਂ ਦੀ ਕਾਫੀ ਭੀੜ ਸੀ। ਕਿਸੇ ਨੇ ਉਨ੍ਹਾਂ ਦਾ ਫੋਨ ਚੋਰੀ ਕਰ ਲਿਆ। ਭੱਲਾ ਨੇ ਕਿਹਾ ਕਿ ਜੋ ਉਨ੍ਹਾਂ ਦਾ ਮੋਬਾਇਲ ਲੈ ਕੇ ਗਿਆ ਹੈ, ਬੇਸ਼ੱਕ ਉਹ ਫੋਨ ਰੱਖ ਲਵੇ ਪਰ ਫੋਨ ਦਾ ਡਾਟਾ ਵਾਪਸ ਕਰ ਦੇਵੇ। ਉਨ੍ਹਾਂ ਦੇ ਫੋਨ ’ਚ ਕਈ ਪੁਰਾਣੀਆਂ ਤਸਵੀਰਾਂ ਤੇ ਜ਼ਰੂਰੀ ਦਸਤਾਵੇਜ਼ ਹਨ।