ਜੰਮੂ-ਕਸ਼ਮੀਰ ਦੇ ਹੰਦਵਾੜਾ ਮੁਕਾਬਲੇ ‘ਚ ਕਰਨਲ-ਮੇਜਰ 5 ਜਵਾਨ ਸ਼ਹੀਦ, ਦੋ ਅੱਤਵਾਦ ਵੀ ਕੀਤੇ ਢੇਰ

0
1112

ਨਵੀਂ ਦਿੱਲੀ . ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਸੁਰੱਖਿਆ ਬਲਾਂ ਦੇ ਪੰਜ ਜਵਾਨ ਸ਼ਹੀਦ ਹੋ ਗਏ। ਇਸ ‘ਚ ਇੱਕ ਕਰਨਲ, ਇੱਕ ਮੇਜਰ, ਦੋ ਜਵਾਨ ਅਤੇ ਇੱਕ ਪੁਲਿਸ ਅਧਿਕਾਰੀ ਸ਼ਾਮਲ ਹਨ। ਇਸ ਦੌਰਾਨ ਜੈਸ਼ ਦੇ ਦੋ ਅੱਤਵਾਦੀ ਵੀ ਮਾਰੇ ਗਏ। ਪੂਰੇ ਖੇਤਰ ‘ਚ ਮੋਬਾਈਲ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ। ਹੰਦਵਾੜਾ ‘ਚ ਅਜੇ ਵੀ ਇਨਕਾਉਂਟਰ ਚੱਲ ਰਿਹਾ ਹੈ।
ਛਾਂਗਮੁੱਲਾ ਖੇਤਰ ‘ਚ 5 ਤੋਂ 6 ਅੱਤਵਾਦੀ ਦੇ ਲੁਕੇ ਹੋਣ ਦੀਆਂ ਖਬਰਾਂ ਆਈਆਂ ਸਨ। 24 ਨੂੰ ਅੱਤਵਾਦੀਆਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਘੁਸਪੈਠ ਕੀਤੀ ਸੀ। ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ। ਇਨ੍ਹਾਂ ਅੱਤਵਾਦੀਆਂ ਨਾਲ ਸੁਰੱਖਿਆ ਬਲਾਂ ਦਾ ਇਹ ਤੀਜਾ ਮੁਕਾਬਲਾ ਹੈ।

ਪੁਲਵਾਮਾ ‘ਚ ਮੁਕਾਬਲੇ ਵਿਚ ਦੋ ਅੱਤਵਾਦੀ ਵੀ ਢੇਰ

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਕੱਲ੍ਹ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ ਹਨ। ਅਜੇ ਦੋਵਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਡੇਂਜਰਪੁਰਾ ਖੇਤਰ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖਬਰ ਮਿਲੀ ਸੀ, ਜਿਸਦੇ ਬਾਅਦ ਅੱਜ ਤੜਕੇ ਸੁਰੱਖਿਆ ਬਲਾਂ ਨੇ ਇਸ ਖੇਤਰ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ।