ਸੰਗਰੂਰ ‘ਚ ਬੋਲੇ CM : ‘ਪੰਜਾਬੀਆਂ ਨੂੰ ਤੀਰਥ ਯਾਤਰਾ ਕਰਵਾਉਣ ਲਈ ਹਵਾਈ ਜਹਾਜ਼ ਬੁੱਕ ਕਰ ਲਏ ਨੇ’

0
1405

ਸੰਗਰੂਰ, 11 ਜਨਵਰੀ | CM ਭਗਵੰਤ ਮਾਨ ਨੇ ਹਵਾਈ ਮਾਰਗ ਰਾਹੀਂ ਤੀਰਥਯਾਤਰਾ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਸੰਗਰੂਰ ਪਹੁੰਚੇ ਸੀਐਮ ਮਾਨ ਨੇ ਇਥੇ ਇਸ ਦਾ ਐਲਾਨ ਕੀਤਾ। ਇਥੇ ਉਨ੍ਹਾਂ ਨੇ ਹਾਕੀ ਐਸਟ੍ਰੋਟਰਫ ਲਾਂਚ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਝਲਾ ਵਿਚ ਵੇਟ ਲਿਫਟਿੰਗ ਅਤੇ ਦਿਹਾਤੀ ਲਾਇਬ੍ਰੇਰੀ ਵੀ ਸ਼ੁਰੂ ਕੀਤੀ।

ਸੀ.ਐੱਮ. ਮਾਨ ਨੇ ਕਿਹਾ ਕਿ ਅਸੀਂ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਹੈ। ਅਸੀਂ 2.25 ਕਰੋੜ ਰੁਪਏ ਐਡਵਾਂਸ ਦਿੱਤੇ ਪਰ ਫਿਰ ਵੀ ਉਹ ਮੁਕਰ ਗਏ। ਸਾਨੂੰ ਇੰਜਣ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਜਹਾਜ਼ ਰਾਹੀਂ ਲਿਜਾਵਾਂਗੇ, ਅਸੀਂ ਬੁੱਕ ਕਰ ਲਏ ਹਨ। ਕੁਝ ਦਿਨ ਉਡੀਕ ਕਰੋ। ਇਸ ਦੌਰਾਨ ਸੀਐਮ ਮਾਨ ਨੇ ਸੰਗਰੂਰ ਵਾਸੀਆਂ ਦਾ ਧੰਨਵਾਦ ਵੀ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਆਉਂਦੇ ਰਹਿਣਗੇ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/24451306381180740

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)