CM ਮਾਨ ਦੀ ਪੁਲਿਸ ਨੂੰ ਸਿੱਧੀ ਹਦਾਇਤ : ਗੈਂਗਸਟਰ ਇਕ ਚੌਕ ਤੋਂ ਅਪਰਾਧ ਕਰਕੇ ਦੂਜੇ ਤੱਕ ਪਹੁੰਚਣਾ ਨਹੀਂ ਚਾਹੀਦਾ

0
668

ਚੰਡੀਗੜ੍ਹ, 5 ਦਸੰਬਰ | ਅੱਜ CM ਭਗਵੰਤ ਮਾਨ ਦੀ ਪੁਲਿਸ ਅਫ਼ਸਰਾਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਾਨੂੰਨ ਵਿਵਸਥਾ ਸਮੇਤ ਕਈ ਮਸਲਿਆਂ ਨੂੰ ਲੈ ਕੇ ਚਰਚਾ ਹੋਈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ।

ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਅਪਰਾਧ ਉਤੇ ਸਖਤੀ ਨਾਲ ਪੇਸ਼ ਆਉਣ ਲਈ ਆਖਿਆ ਗਿਆ। ਮੁੱਖ ਮੰਤਰੀ ਦੀ ਹਦਾਇਤ ਹੈ ਕਿ ਕਾਰਵਾਈ ਦਾ ਅਸਰ ਹੇਠਾਂ ਤੱਕ ਦਿੱਸਣਾ ਚਾਹੀਦਾ ਹੈ। ਜੇਕਰ ਕੋਈ ਗੈਂਗਸਟਰ ਇਕ ਚੌਕ ਉਤੇ ਅਪਰਾਧ ਕਰਦਾ ਹੈ ਤਾਂ ਅਗਲੇ ਚੌਕ ਤੱਕ ਪਹੁੰਚਣਾ ਨਹੀਂ ਚਾਹੀਦਾ।

DGP Punjab Police (@DGPPunjabPolice) / X

ਨਸ਼ੇ ਦੇ ਮਾਮਲੇ ਉਤੇ ਸਖ਼ਤੀ ਨਾਲ ਕੰਮ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਨਸ਼ਿਆਂ ਖਿਲਾਫ ਆਰ-ਪਾਰ ਦੀ ਲੜਾਈ ਲੜਨ ਲਈ ਆਖਿਆ। ਅਫ਼ਸਰਾਂ ਨੂੰ ਬਿਨਾਂ ਕਿਸੇ ਦਬਾਅ ਤੋਂ ਕੰਮ ਕਰਨ ਲਈ ਕਿਹਾ। SSPs ਨੂੰ ਲੋਕਾਂ ਦੇ ਵਿਚਕਾਰ ਜਾ ਕੇ ਮਸਲੇ ਹੱਲ ਕਰਨ ਨੂੰ ਕਿਹਾ ਤੇ SSPs ਨੂੰ ਨਸ਼ਿਆਂ ਖਿਲਾਫ ਕਾਰਵਾਈ ਉਤੇ ਜਵਾਬ ਦੇਣਾ ਹੋਵੇਗਾ। ਪਿੰਡਾਂ ‘ਚ ਜਾ ਕੇ ਲੋਕਾਂ ਨਾਲ ਵੱਧ ਤੋਂ ਵੱਧ ਰਾਬਤਾ ਕਾਇਮ ਕਰਨ ਲਈ ਆਖਿਆ ਗਿਆ। ਉਨ੍ਹਾਂ ਆਖਿਆ ਕਿ ਜੇ ਨਾਜਾਇਜ਼ ਮਾਈਨਿੰਗ ‘ਚ ਕਿਸੇ ਦਾ ਨਾਮ ਸਾਹਮਣੇ ਆਇਆ ਤਾਂ ਬਖਸ਼ਿਆ ਨਹੀਂ ਜਾਵੇਗਾ। ਜੇਲ੍ਹਾਂ ‘ਚ ਮਿਲਦੇ ਫ਼ੋਨਾਂ ‘ਤੇ ਸਖ਼ਤੀ ਵਿਖਾਉਣ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ।