CM ਮਾਨ ਦਾ ਵੱਡਾ ਬਿਆਨ : ਹਰੇਕ ਘਰ ‘ਚ ਲੱਗੇਗਾ ਮੀਟਰ, ਕਾਲੋਨੀ ਲੀਗਲ ਹੈ ਜਾਂ ਨਹੀਂ, ਬਿਜਲੀ ਤੋਂ ਕੋਈ ਵੀ ਘਰ ਨਹੀਂ ਰਹੇਗਾ ਵਾਂਝਾ

0
10855

ਚੰਡੀਗੜ੍ਹ/ਲੁਧਿਆਣਾ, 30 ਦਸੰਬਰ | CM ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਰੇਕ ਘਰ ਵਿਚ ਮੀਟਰ ਲੱਗੇਗਾ। ਭਾਵੇਂ ਕਾਲੋਨੀ ਕਾਨੂੰਨੀ ਹੈ ਜਾਂ ਗੈਰ-ਕਾਨੂੰਨੀ। ਭਾਵੇਂ ਘਰ 20 ਫੁੱਟ ਦਾ ਹੈ ਜਾਂ 50 ਫੁੱਟ ਦਾ। ਕੋਈ ਵੀ ਘਰ ਦੀਵੇ ਬਾਲ ਕੇ ਨਹੀਂ ਰਹੇਗਾ ਤੇ ਨਾ ਹੀ ਬੱਚੇ ਲਾਲਟੇਨ ਬਾਲ ਕੇ ਪੜ੍ਹਨਗੇ। ਹਰ ਘਰ ਵਿਚ ਬਿਜਲੀ ਪਹੁੰਚਾਈ ਜਾਵੇਗੀ।

ਵੇਖੋ ਵੀਡੀਓ

ਕੱਲ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ ਦਿੱਤਾ ਸੀ ਕਿ ਕੇਂਦਰ ਵੱਲੋਂ 26 ਜਨਵਰੀ ਨੂੰ ਪੰਜਾਬ ਦੀ ਝਾਕੀ ਇਸ ਲਈ ਨਹੀਂ ਰੱਖੀ ਗਈ ਕਿਉਂਕਿ ਝਾਕੀ ‘ਤੇ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਸੀ। ਇਸ ‘ਤੇ CM ਮਾਨ ਨੇ ਸੁਨੀਲ ਜਾਖੜ ਨੂੰ ਚੈਲੰਜ ਕੀਤਾ ਹੈ ਕਿ ਉਹ ਇਸ ਗੱਲ ਦਾ ਸਬੂਤ ਪੇਸ਼ ਕਰਨ ਕਿ ਝਾਕੀ ‘ਤੇ ਸਾਡੀ ਤਸਵੀਰ ਸੀ, ਮੈਂ ਸਿਆਸਤ ਛੱਡ ਦੇਵਾਂਗਾ।

ਉਨ੍ਹਾਂ ਕਿਹਾ ਸੀ ਕਿ ਜਾਖੜ ਸਾਹਿਬ ਨਵੇਂ-ਨਵੇਂ ਭਾਜਪਾ ਵਿਚ ਗਏ ਹਨ। ਅਜੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਝੂਠ ਬੋਲਣਾ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਮੇਰੀ ਜਾਖੜ ਸਾਹਿਬ ਨਾਲ ਹਮਦਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ 9 ਵਾਰ 26 ਜਨਵਰੀ ਤੇ 15 ਅਗਸਤ ਦੇ ਪ੍ਰੋਗਰਾਮ ਵਿਚ ਪੰਜਾਬ ਦੀ ਝਾਕੀ ਨੂੰ ਨਹੀਂ ਰੱਖਿਆ ਗਿਆ ਸੀ, ਫਿਰ ਉਸ ਵੇਲੇ ਜਾਖੜ ਸਾਹਿਬ ਨੇ ਵਿਰੋਧ ਕਿਉਂ ਨਹੀਂ ਕੀਤਾ। CM ਮਾਨ ਨੇ ਕਿਹਾ ਸੀ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਹੀਦਾਂ ਤੋਂ ਵੱਡੇ ਹੋ ਗਏ ਹਨ। ਜਿਹੜਾ ਉਹ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)