CM ਭਗਵੰਤ ਮਾਨ ਦਾ ਵੱਡਾ ਫ਼ੈਸਲਾ, ਸੂਬੇ ਅੰਦਰ 17 ਥਾਵਾਂ ‘ਤੇ ਬਣਨਗੇ ਸਬ-ਡਵੀਜ਼ਨ ਤੇ ਤਹਿਸੀਲ ਕੰਪਲੈਕਸ

0
311

ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਦੇ ਹੱਕ ਵਿਚ ਇਕ ਹੋਰ ਵੱਡਾ ਫੈਸਲਾ ਲਿਆ ਹੈ।ਪੰਜਾਬ ‘ਚ 17 ਥਾਵਾਂ ‘ਤੇ ਸਬ-ਡਵੀਜ਼ਨ ਤੇ ਤਹਿਸੀਲ ਕੰਪਲੈਕਸ ਬਣਨਗੇ। 80 ਕਰੋੜ ਰੁਪਏ ਦੀ ਲਾਗਤ ਨਾਲ ਕੰਪਲੈਕਸ ਤਿਆਰ ਕੀਤੇ ਜਾਣਗੇ । ਕੰਪਲੈਕਸ ਆਧੁਨਿਕ ਤਕਨੀਕ ਤੇ ਵਧੀਆ ਸਹੂਲਤਾਂ ਨਾਲ ਲੈਸ ਹੋਣਗੇ

ਉਨ੍ਹਾਂ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲੋਕ ਬੁਨਿਆਦੀ ਲੋੜਾਂ ਤੋਂ ਵਾਂਝੇ ਨਾ ਰਹਿਣ। ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੂਰੇ ਪੰਜਾਬ ਵਿਚ 17 ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਇਮਾਰਤਾਂ ਬਣਾਈਆਂ ਜਾਣਗੀਆਂ। ਲੋਕਾਂ ਦੀਆਂ ਮੁਸ਼ਕਿਲਾਂ ਖਤਮ ਹੋ ਜਾਣਗੀਆਂ।