ਲਤੀਫਪੁਰਾ ‘ਚ ਮਕਾਨਾਂ ਨੂੰ ਢਾਹੁਣ ਦੇ ਵਿਰੋਧ ‘ਚ ਰਾਜਪਾਲ ਨੂੰ ਮਿਲਣ ਜਾਂਦੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ, ਇਕ ਕਿਸਾਨ ਬੇਹੋਸ਼

0
485

ਜਲੰਧਰ | ਲਤੀਫਪੁਰਾ ਵਿਚ ਮਕਾਨਾਂ ਨੂੰ ਢਾਹੇ ਜਾਣ ਦੇ ਵਿਰੋਧ ਵਿਚ ਰਾਜਪਾਲ ਨੂੰ ਮੰਗ-ਪੱਤਰ ਸੌਂਪਣ ਜਾ ਰਹੇ ਲੋਕਾਂ ਅਤੇ ਕਿਸਾਨਾਂ ਨੂੰ ਪੁਲਿਸ ਨੇ ਰੋਕ ਲਿਆ। ਇਸ ਦੌਰਾਨ ਇਕ ਕਿਸਾਨ ਬੇਹੋਸ਼ ਹੋ ਗਿਆ। ਪ੍ਰਦਰਸ਼ਨਕਾਰੀ ਸਾਂਝੀ ਰੈਲੀ ਕੱਢਦੇ ਹੋਏ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੱਲ ਆ ਰਹੇ ਸਨ। ਪੁਲਿਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਮੌਕੇ ‘ਤੇ ਸਥਿਤੀ ਤਣਾਅਪੂਰਨ ਹੋ ਗਈ। ਲੋਕ ਅੱਗੇ ਵਧਣ ਦੀ ਮੰਗ ‘ਤੇ ਅੜੇ ਰਹੇ ਪਰ ਪੁਲਿਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਜਿਸ ਤੋਂ ਬਾਅਦ ਲੋਕ ਉਥੇ ਸੜਕ ‘ਤੇ ਲੇਟ ਗਏ।

ਦੱਸ ਦਈਏ ਕਿ ਲਤੀਫਪੁਰਾ ਵਿਚ ਮਕਾਨਾਂ ਨੂੰ ਢਾਹੁਣ ਦੇ ਮਾਮਲੇ ਵਿਚ ਲਤੀਫਪੁਰਾ ਦੇ ਕਿਸਾਨ ਅਤੇ ਲੋਕ ਪੈਦਲ ਅਤੇ ਵਾਹਨਾਂ ‘ਤੇ ਮੋਤੀਪੁਰਾ ਤੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੱਲ ਆ ਰਹੇ ਸਨ। ਕਿਸਾਨਾਂ ਨੇ ਹੱਥਾਂ ਵਿਚ ਕਾਲੇ ਝੰਡੇ ਫੜ ਕੇ ਆਪਣੇ ਘਰਾਂ ਨੂੰ ਢਾਹੁਣ ਦਾ ਵਿਰੋਧ ਕੀਤਾ ਗਿਆ। ਪੁਲਿਸ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਤਾਂ ਕੂਲ ਰੋਡ ’ਤੇ ਫੋਰਸ ਤਾਇਨਾਤ ਕਰ ਦਿੱਤੀ ਗਈ।


ਕਿਸਾਨ ਰਾਜਪਾਲ ਨੂੰ ਮਿਲਣਾ ਚਾਹੁੰਦੇ ਸਨ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਗਣਤੰਤਰ ਦਿਵਸ ਦਾ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਉਹ ਉਨ੍ਹਾਂ ਨੂੰ ਉਥੇ ਨਹੀਂ ਜਾਣ ਦੇ ਸਕਦੇ। ਪ੍ਰੋਗਰਾਮ ਤੋਂ ਬਾਅਦ, ਤੁਹਾਨੂੰ ਰਾਜਪਾਲ ਨੂੰ ਮਿਲਣ ਲਈ ਸਮਾਂ ਕੱਢਣਾ ਚਾਹੀਦਾ ਹੈ ਪਰ ਕਿਸਾਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੇ ਮੰਗ-ਪੱਤਰ ਰਾਜਪਾਲ ਨੂੰ ਸੌਂਪਣਾ ਹੈ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਵੀ ਹੋਈ। ਇਸ ਵਿਚ ਇਕ ਕਿਸਾਨ ਆਗੂ ਵੀ ਬੇਹੋਸ਼ ਹੋ ਗਿਆ। ਕਿਸਾਨ ਸੜਕ ‘ਤੇ ਹੀ ਬੈਠ ਗਏ।