ਹੈਲਥ ਡੈਸਕ | ਅੱਜਕੱਲ ਬਾਂਝਪਨ ਇੱਕ ਵੱਡੀ ਸਮੱਸਿਆ ਬਣ ਕੇ ਉੱਭਰ ਰਿਹਾ ਹੈ। ਇੱਕ ਤਾਜ਼ਾ ਖੋਜ ਨੇ ਇਹ ਸਪੱਸ਼ਟ ਕੀਤਾ ਹੈ ਕਿ ਹਵਾ ਪ੍ਰਦੂਸ਼ਣ ਦੇ ਬਾਰੀਕ ਕਣਾਂ (PM 2.5) ਦੇ ਲੰਬੇ ਸਮੇਂ ਤੱਕ ਸੰਪਰਕ ਵਿਚ ਰਹਿਣ ਨਾਲ ਮਰਦਾਂ ਵਿਚ ਬਾਂਝਪਨ ਪੈਦਾ ਹੋ ਸਕਦਾ ਹੈ। ਖੋਜਕਰਤਾਵਾਂ ਨੇ ਪਾਇਆ ਕਿ ਹਵਾ ਪ੍ਰਦੂਸ਼ਣ ਸ਼ੁਕ੍ਰਾਣੂ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਪ੍ਰਜਨਨ ਇਲਾਜਾਂ ਦੀ ਸਫਲਤਾ ਦੀਆਂ ਦਰਾਂ ਨੂੰ ਵੀ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰਦਾ ਹੈ। ਦੁਨੀਆ ਭਰ ਵਿਚ ਹਰ ਸੱਤ ਵਿੱਚੋਂ ਇੱਕ ਜੋੜਾ ਬਾਂਝਪਨ ਦੀ ਸਮੱਸਿਆ ਨਾਲ ਜੂਝ ਰਿਹਾ ਹੈ।
ਹਵਾ ਪ੍ਰਦੂਸ਼ਣ ਕਾਰਨ ਬ੍ਰੇਨ ਸਟ੍ਰੋਕ ਦਾ ਖ਼ਤਰਾ ਵਧਿਆ
ਸਿਗਰਟਨੋਸ਼ੀ ਦੀ ਤਰ੍ਹਾਂ ਹਵਾ ਪ੍ਰਦੂਸ਼ਣ ਵੀ ਨਿਊਰੋਲੋਜੀਕਲ ਸਮੱਸਿਆਵਾਂ ਖਾਸ ਕਰ ਕੇ ਬ੍ਰੇਨ ਸਟ੍ਰੋਕ ਦਾ ਵੱਡਾ ਕਾਰਨ ਬਣ ਰਿਹਾ ਹੈ। ਇਕ ਅਧਿਐਨ ਦੇ ਅਨੁਸਾਰ ਪ੍ਰਦੂਸ਼ਿਤ ਹਵਾ ਦੇ ਲੰਬੇ ਸਮੇਂ ਤੱਕ ਸੰਪਰਕ ‘ਚ ਰਹਿਣ ਨਾਲ ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਬ੍ਰੇਨ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। 1990 ਅਤੇ 2021 ਦੇ ਵਿਚਕਾਰ ਦੁਨੀਆ ਭਰ ਵਿਚ ਬ੍ਰੇਨ ਸਟ੍ਰੋਕ ਦੀਆਂ ਘਟਨਾਵਾਂ ਵਿਚ 70% ਦਾ ਵਾਧਾ ਹੋਇਆ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)