ਅੰਮ੍ਰਿਤਸਰ, 15 ਅਕਤੂਬਰ | ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਬਾਡੀ ਬਿਲਡਰ ਸੀ। ਉਹ ਸਵੇਰੇ ਘਰੋਂ ਰੇਲਵੇ ਸਟੇਸ਼ਨ ਲਈ ਨਿਕਲਿਆ। ਜਿਵੇਂ ਹੀ ਉਹ 9 ਵਜੇ ਦੇ ਕਰੀਬ ਬਟਾਲਾ ਰੋਡ ਬੀ.ਆਰ.ਟੀ.ਐੱਸ. ਪੁਲ ‘ਤੇ ਪਹੁੰਚਿਆ ਤਾਂ ਉਸ ਦੇ ਗਲੇ ‘ਚ ਚਾਈਨੀਜ਼ ਧਾਗਾ ਫਸ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਤੇ ਦਮ ਤੋੜ ਗਿਆ।
ਜਾਣਕਾਰੀ ਅਨੁਸਾਰ ਵੇਰਕਾ ਦਾ ਰਹਿਣ ਵਾਲਾ ਰਾਜਨ ਕੁਮਾਰ ਰੇਲਵੇ ਵਿਚ ਨੌਕਰੀ ਕਰਦਾ ਹੈ ਅਤੇ ਵੇਰਕਾ ਦੇ ਗੁਰਦੁਆਰਾ ਸ੍ਰੀ ਨਾਨਕਸਰ ਦੇ ਪਿਛਲੇ ਪਾਸੇ ਉਸ ਦਾ ਆਪਣਾ ਜਿੰਮ ਹੈ। ਹਰ ਰੋਜ਼ ਦੀ ਤਰ੍ਹਾਂ ਉਹ ਸਵੇਰੇ 9 ਵਜੇ ਦੇ ਕਰੀਬ ਆਪਣੇ ਘਰ ਤੋਂ ਰੇਲਵੇ ਸਟੇਸ਼ਨ ਲਈ ਨਿਕਲਿਆ ਪਰ ਰਸਤੇ ‘ਚ ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਉਸ ਦੀ ਮੌਤ ਹੋ ਗਈ।
ਰਾਜਨ ਜਿਵੇਂ ਹੀ ਘਰੋਂ ਨਿਕਲ ਕੇ ਬਟਾਲਾ ਰੋਡ ’ਤੇ ਬੀਆਰਟੀਐਸ ਪੁਲ ’ਤੇ ਪਹੁੰਚਿਆ ਤਾਂ ਅਚਾਨਕ ਉਸ ਦੇ ਗਲੇ ’ਤੇ ਚਾਈਨਾ ਦੀ ਡੋਲ ਲਪੇਟ ਗਈ, ਜਿਸ ਕਾਰਨ ਉਹ ਅਸੰਤੁਲਿਤ ਹੋ ਕੇ ਡਿੱਗ ਪਿਆ ਅਤੇ ਉਸ ਦੀ ਗਰਦਨ ‘ਚੋਂ ਤੇਜ਼ੀ ਨਾਲ ਖੂਨ ਵਹਿਣ ਲੱਗਾ। ਸਾਰਾ ਖੂਨ ਉੱਥੇ ਹੀ ਪੁਲ ‘ਤੇ ਵਹਿਣ ਲੱਗਾ, ਜਿਸ ਤੋਂ ਬਾਅਦ ਰਾਹਗੀਰਾਂ ਨੇ ਉਸ ਨੂੰ ਅਮਨਦੀਪ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਿਲਹਾਲ ਮ੍ਰਿਤਕ ਦਾ ਪੋਸਟਮਾਰਟਮ ਚੱਲ ਰਿਹਾ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)