ਰੂਪਨਗਰ | ਮਾਮਲਾ ਨੰਗਲ ਦੇ ਪਿੰਡ ਮੇਘਪੁਰ ਤੋਂ ਸਾਹਮਣੇ ਆਇਆ ਹੈ। ਇਥੇ ਸਕੂਟਰ ਸਵਾਰ ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਗੰਭੀਰ ਜ਼ਖਮੀ ਹੋ ਗਿਆ। ਪੀੜਤ ਦੀ ਗਰਦਨ ‘ਤੇ 10 ਟਾਂਕੇ ਲੱਗੇ। ਜਾਣਕਾਰੀ ਦਿੰਦਿਆਂ ਪੀੜਤ ਖੇਮਚੰਦ ਰਹੇਜਾ ਨੇ ਦੱਸਿਆ ਕਿ ਉਹ ਆਪਣੇ ਸਕੂਟਰ ‘ਤੇ ਨਵਾਂ ਨੰਗਲ ਤੋਂ ਘਰ ਮੇਘਪੁਰ ਜਾ ਰਿਹਾ ਸੀ।
ਜਦੋਂ ਮੁਹੱਲਾ ਰਾਜਨਗਰ ਸਥਿਤ ਵਰੁਣ ਦੇਵ ਮੰਦਿਰ ਨੇੜੇ ਪਹੁੰਚਿਆ ਤਾਂ ਗਲੇ ‘ਚ ਚਾਈਨਾ ਡੋਰ ਫਸ ਗਈ, ਜਿਸ ਕਰਕੇ ਉਸ ਦੀ ਗਰਦਨ ਬੁਰੀ ਤਰ੍ਹਾਂ ਵੱਢੀ ਗਈ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੂੰ ਉਸ ਦੀ ਗਰਦਨ ‘ਤੇ 10 ਟਾਂਕੇ ਲਗਾਏ। ਪੰਜਾਬ ਵਿਚ ਚਾਈਨਾ ਡੋਰ ਖ਼ਿਲਾਫ਼ ਸਰਕਾਰ ਦੀਆਂ ਪਾਬੰਦੀਆਂ ਤੋਂ ਬਾਅਦ ਵੀ ਇਸ ਦਾ ਕਹਿਰ ਜਾਰੀ ਹੈ।