ਕਪੂਰਥਲਾ ਬੇਅਦਬੀ ਮਾਮਲੇ ‘ਚ ਮੁੱਖ ਸੇਵਾਦਾਰ ਗ੍ਰਿਫਤਾਰ, ਪੜ੍ਹੋ ਕਿਹੜੀਆਂ ਧਾਰਾਵਾਂ ਲੱਗੀਆਂ

0
1879

ਚੰਡੀਗੜ੍ਹ | ਕਪੂਰਥਲਾ ਜ਼ਿਲੇ ਦੇ ਪਿੰਡ ਨਿਜ਼ਾਮਪੁਰ ਵਿਖੇ ਬੀਤੇ ਦਿਨੀਂ ਬੇਅਦਬੀ ਦੇ ਸ਼ੱਕ ‘ਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ।
ਕਤਲ ਦੇ ਦੋਸ਼ ’ਚ ਗੁਰਦੁਆਰਾ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਨੂੰ IPC 302,307,148,149, 25-54-59 Arms Act ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਕਿਹਾ ਗਿਆ ਸੀ ਕਿ ਪਿੰਡ ਨਿਜ਼ਾਮਪੁਰ ਵਿਖੇ ਇਕ ਨੌਜਵਾਨ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਭੀੜ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਅੱਜ ਸਵੇਰੇ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਇਹ ਕਿਹਾ ਗਿਆ ਕਿ ਕਪੂਰਥਲਾ ਵਿੱਚ ਬੇਅਦਬੀ ਕਰਨ ਦੀ ਘਟਨਾ ਨਹੀਂ ਵਾਪਰੀ।

ਜਾਂਚ ਵਿੱਚ ਅਜਿਹਾ ਕੁਝ ਨਹੀਂ ਪਾਇਆ ਗਿਆ ਕਿ ਨੌਜਵਾਨ ਬੇਅਦਬੀ ਕਰਨ ਲਈ ਆਇਆ ਸੀ।