ਚੰਡੀਗੜ੍ਹ| ਗੁਰਬਾਣੀ ਐਕਟ ਨੂੰ ਲੈ ਕੇ ਛਿੜੇ ਵਿਵਾਦ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡਾ ਬਿਆਨ ਆਇਆ ਹੈ। ਮੁੱਖ ਮੰਤਰੀ ਨੇ ਸਾਫ ਕਿਹਾ ਕਿ ਹੈ ਕਿ ਉਹ ਗੁਰਦੁਆਰਾ ਐਕਟ ਵਿਚ ਕੋਈ ਸੋਧ ਨਹੀਂ ਕਰ ਰਹੇ। ਮਾਨ ਨੇ ਕਿਹਾ ਕਿ ਉਹ ਵਿਧਾਨ ਸਭਾ ਵਿਚ ਗੁਰਬਾਣੀ ਉਤੇ ਨਵਾਂ ਐਕਟ ਲੈ ਕੇ ਆਵਾਂਗੇ।
ਇਸ ਐਕਟ ਅਨੁਸਾਰ ਗੁਰਬਾਣੀ ਵਿਚਾਲੇ ਕੋਈ ਐਡ ਨਹੀਂ ਚੱਲੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਗੁਰਦੁਆਰਾ ਸੋਧ ਐਕਟ 2023 ਲੈ ਕੇ ਆਉਣਗੇ, ਜਿਸ ਅਨੁਸਾਰ ਗੁਰਬਾਣੀ ਦੇ ਅੱਗੇ ਪਿੱਛੇ ਕੋਈ ਕਮਰਸ਼ੀਅਲ ਐਡ ਨਹੀਂ ਚੱਲੇਗੀ।