ਹੁਣ ਜਨਮ ਸਰਟੀਫਿਕੇਟ ਤੇ ਦਰਜ ਹੋ ਸਕਦਾ ਹੈ ਪਰਿਵਾਰ ਦੇ ਹਰੇਕ ਜੀਅ ਦਾ ਨਾਮ

0
2509

ਜਲੰਧਰ | ਪੰਜਾਬ ਸਰਕਾਰ ਨੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਹਨ | ਇਸ ਮੁਤਾਬਿਕ ਹੁਣ ਪਰਿਵਾਰ ਦੇ ਹਰੇਕ ਜੀਅ ਦਾ ਨਾਮ ਜਨਮ ਸਰਟੀਫਿਕੇਟ ਤੇ ਦਰਜ ਹੋ ਸਕਦਾ ਹੈ |

ਇਥੇ ਇਹ ਵੀ ਦੇਖਣ ਯੋਗ ਹੈ ਕਿ ਇਸ ਤੋਂ ਪਹਿਲਾਂ 15 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਦੇ ਨਾਮ ਜਨਮ ਸਰਟੀਫਿਕੇਟ ਤੇ ਦਰਜ ਨਹੀਂ ਸੀ ਹੋ ਸਕਦਾ |

ਪਿਛਲੇ ਦਿਨੀ ਇਹ ਮਾਮਲਾ ਜਲੰਧਰ ਕੇਂਦਰ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਪੰਜਾਬ ਵਿਧਾਨ ਸਭਾ ਚ ਚਕਿਆ ਸੀ |

ਹੁਣ ਅਗਲੇ ਪੰਜਾਂ ਸਾਲਾਂ ਤੱਕ ਹਰੇਕ ਉਮਰ ਦੇ ਲੋਕ ਜਨਮ ਸਰਟੀਫਿਕੇਟ ਤੇ ਆਪਣਾ ਨਾਮ ਦਰਜ ਕਰਵਾ ਸਕਣਗੇ |

ਵਿਦੇਸ਼ ਜਾਣ ਵਾਲਿਆਂ ਨੂੰ ਜਨਮ ਸਰਟੀਫਿਕੇਟ ਵਿੱਚ ਆਪਣਾ ਨਾਮ ਨਾ ਹੋਣ ਕਾਰਨ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ |