ਦਿੱਲੀ ਤੋਂ ਪੰਜਾਬ ਰਿਸ਼ਤੇਦਾਰਾਂ ਘਰ ਆਏ ਬੰਦੇ ਦੀ ਬਦਲੀ ਕਿਸਮਤ, ਬਣ ਗਿਆ ਕਰੋੜਪਤੀ

0
284

ਰੂਪਨਗਰ, 12 ਨਵੰਬਰ | ਪੰਜਾਬ ਦੀਵਾਲੀ ਬੰਪਰ ਲਾਟਰੀ 2024 ਨੇ ਦਿੱਲੀ ਤੋਂ ਰਿਸ਼ਤੇਦਾਰਾਂ ਦੇ ਨੰਗਲ ਆਏ ਲਵ ਕੁਮਾਰ ਦੀ ਕਿਸਮਤ ਬਦਲੀ। ਦਿੱਲੀ ਦਾ ਰਹਿਣ ਵਾਲਾ ਲਵ ਕੁਮਾਰ ਨੰਗਲ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਸੀ। ਇਥੇ ਉਸ ਨੇ 500 ਰੁਪਏ ਦੀ ਟਿਕਟ ਖਰੀਦੀ ਸੀ ਅਤੇ ਹੁਣ ਉਸ ਨੇ ਪੰਜਾਬ ਸਟੇਟ ਲਾਟਰੀ ਦੀ 3 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।

ਲਵ ਕੁਮਾਰ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਲਾਟਰੀ ਪਾਈ ਸੀ। ਉਸ ਨੇ ਆਖਿਆ ਕਿ ਇਹ ਪੈਸੇ ਆਪਣੀ ਮਾਂ ਨੂੰ ਦੇਵੇਗਾ। ਪਹਿਲਾ ਇਨਾਮ 6 ਕੋਰੜ ਰੁਪਏ 2 ਜੇਤੂਆਂ ‘ਚ ਵੰਡਿਆ ਗਿਆ। 3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟਾਂ ਏ ਸੀਰੀਜ਼ ‘ਚ 540826 ਅਤੇ ਬੀ ਸੀਰੀਜ਼ ‘ਚ 480960 ਹਨ।

ਇਸ ਲਾਟਰੀ ਦੀਆਂ ਦੋ ਸੀਰੀਜ਼ (ਏ ਅਤੇ ਬੀ) ਸਨ ਅਤੇ ਕੁੱਲ 20 ਲੱਖ ਲਾਟਰੀ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਦੀ ਕੀਮਤ 500 ਰੁਪਏ ਸੀ। 2 ਇਨਾਮ ਇਕ-ਇਕ ਕਰੋੜ ਰੁਪਏ ਦੇ ਸਨ, ਜਦੋਂ ਕਿ 50 ਲੱਖ ਰੁਪਏ ਦੇ 2 ਇਨਾਮ ਸਨ। ਪੰਜਾਬ ਰਾਜ ਦੀਵਾਲੀ ਡਿਅਰ ਬੰਪਰ 2024 ਲਾਟਰੀ ਵਿਚ ਭਾਗੀਦਾਰਾਂ ਨੂੰ 27.02 ਕਰੋੜ ਰੁਪਏ ਤੱਕ ਦੀ ਨਕਦ ਰਾਸ਼ੀ ਜਿੱਤਣ ਦਾ ਮੌਕਾ ਮਿਲਿਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)