ਚੰਡੀਗੜ੍ਹ ਦੀ ਆਲਰਾਊਂਡਰ ਕ੍ਰਿਕਟਰ ਕਾਸ਼ਵੀ ਗੌਤਮ ਦੀ WPL ‘ਚ 2 ਕਰੋੜ ਲੱਗੀ ਬੋਲੀ, ਸਭ ਤੋਂ ਮਹਿੰਗੀ ਭਾਰਤੀ ਖਿਡਾਰਣ ਬਣੀ

0
887

ਚੰਡੀਗੜ੍ਹ, 10 ਦਸੰਬਰ | ਮਹਿਲਾ ਪ੍ਰੀਮੀਅਰ ਲੀਗ 2024 ਦੀ ਨਿਲਾਮੀ ਵਿਚ ਇਕ ਨਵਾਂ ਰਿਕਾਰਡ ਬਣਾਇਆ ਗਿਆ ਹੈ। ਸ਼ਨੀਵਾਰ ਨੂੰ ਗੁਜਰਾਤ ਜਾਇੰਟਸ ਨੇ ਅਨਕੈਪਡ ਆਲਰਾਊਂਡਰ ਕਾਸ਼ਵੀ ਗੌਤਮ ਲਈ 2 ਕਰੋੜ ਰੁਪਏ ਦੀ ਵੱਡੀ ਬੋਲੀ ਲਗਾਈ। ਕਾਸ਼ਵੀ 2 ਕਰੋੜ ਰੁਪਏ ਦੀ ਬੋਲੀ ਨਾਲ ਸਭ ਤੋਂ ਮਹਿੰਗੀ ਭਾਰਤੀ ਖਿਡਾਰੀ ਬਣ ਗਈ ਹੈ।

ਕਾਸ਼ਵੀ ਨੇ ਆਪਣਾ ਆਧਾਰ ਮੁੱਲ 10 ਲੱਖ ਰੁਪਏ ਰੱਖਿਆ ਸੀ ਪਰ ਗੁਜਰਾਤ ਨੇ ਉਸ ਨੂੰ ਕਈ ਗੁਣਾ ਕੀਮਤ ‘ਤੇ ਖਰੀਦਿਆ । ਕਾਸ਼ਵੀ, ਨੇ 14 ਸਾਲ ਦੀ ਉਮਰ ਵਿਚ ਕ੍ਰਿਕਟ ਖੇਡੀ ਸੀ, ਉਦੋਂ ਹੀ ਉਹ ਚਰਚਾ ਵਿਚ ਆਈ ਸੀ ਜਦੋਂ ਉਸ ਨੇ ਫਰਵਰੀ 2020 ਵਿਚ ਇਕ ਘਰੇਲੂ ਅੰਡਰ-19 ਵਨਡੇ ਮੈਚ ਵਿਚ 10 ਵਿਕਟਾਂ ਲਈਆਂ ਸਨ।

ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਨਿਲ ਕੁੰਬਲੇ ਦੀ ਤਰ੍ਹਾਂ ਉਸ ਨੇ 10 ਵਿਕਟਾਂ ਲੈਣ ਦਾ ਕਾਰਨਾਮਾ ਹਾਸਲ ਕੀਤਾ ਹੈ। ਚੰਡੀਗੜ੍ਹ ਟੀਮ ਦੀ ਕਪਤਾਨ ਰਹਿ ਚੁੱਕੀ ਕਾਸ਼ਵੀ ਨੇ ਹਰ ਛੋਟੀ ਤੋਂ ਵੱਡੀ ਪ੍ਰਾਪਤੀ ਨੂੰ ਵੱਡਾ ਕਰਨ ਲਈ ਦਿਨ-ਰਾਤ ਅਭਿਆਸ ਕੀਤਾ ਹੈ। ਉਹ ਪੰਜਾਬ ਦੇ ਜ਼ੀਰਕਪੁਰ ਦੀ ਰਹਿਣ ਵਾਲੀ ਹੈ।

ਨਵੰਬਰ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਏ-ਗਰੁੱਪ ਵਿਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਹੀ ਕਾਸ਼ਵੀ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਹੀ ਕਾਰਨ ਹੈ ਕਿ ਉਹ ਦਸੰਬਰ ‘ਚ ਟੀ-20 ਫਾਰਮੈਟ ‘ਚ ਲਗਾਤਾਰ ਖੇਡ ਰਹੀ ਹੈ। ਦਸੰਬਰ ‘ਚ ਹੀ ਉਸ ਨੇ ਇੰਗਲੈਂਡ, ਬੰਗਲਾਦੇਸ਼ ਅਤੇ ਹਾਂਗਕਾਂਗ ਖਿਲਾਫ਼ ਮੈਚਾਂ ‘ਚ ਚੰਗਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਉਸ ਨੇ ਮਹਾਰਾਸ਼ਟਰ, ਰਾਜਸਥਾਨ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ਸੂਬਿਆਂ ਦੀਆਂ ਟੀਮਾਂ ਵਿਰੁੱਧ ਆਪਣਾ ਬਿਹਤਰ ਪ੍ਰਦਰਸ਼ਨ ਦਿਖਾਇਆ ਹੈ।