ਚੰਡੀਗੜ੍ਹ : AIG ਦੀ ਪਤਨੀ ਨੇ ਮੋਹਾਲੀ ਵਿਜੀਲੈਂਸ ਦੇ ਦਫਤਰ ‘ਚ ਕੀਤਾ ਰੱਜ ਕੇ ਹੰਗਾਮਾ

0
484

ਚੰਡੀਗੜ੍ਹ, 26 ਅਕਤੂਬਰ| AIG ਦੀ ਪਤਨੀ ਨੇ ਮੋਹਾਲੀ ਵਿਜੀਲੈਂਸ ਦੇ ਦਫਤਰ ਵਿਚ ਰੱਜ ਕੇ ਹੰਗਾਮਾ ਕੀਤਾ। ਵਿਜੀਲੈਂਸ ਦਫਤਰ ਤੋਂ ਬਾਹਰ ਨਹੀਂ ਜਾਣ ਦੇ ਰਹੀ ਸੀ ਗੱਡੀ। AIG ਹਿਊਮਨ ਰਾਇਟਸ ਮਲਵਿੰਦਰ ਸਿੰਘ ਸਿੱਧੂ ਨੇ ਕੁਝ ਦਿਨ ਪਹਿਲੇ ਹੀ ਆਪਣੀ ਗ੍ਰਿਫਤਾਰੀ ਦਾ ਖਦਸ਼ਾ ਪ੍ਰਗਟ ਕੀਤਾ ਸੀ।

ਵਿਜੀਲੈਂਸ ਨੇ AIG ਨੂੰ ਆਮਦਨ ਤੋ ਜ਼ਿਆਦਾ ਜਾਇਦਾਦ ਮਾਮਲੇ ਵਿੱਚ ਪੁੱਛਗਿੱਛ ਲਈ ਦਫਤਰ ਬੁਲਾਇਆ ਸੀ। ਜਿੱਥੇ ਉਨ੍ਹਾਂ ‘ਤੇ ਇਕ ਅਧਿਕਾਰੀ ਨਾਲ ਹੱਥੋਪਾਈ ਕਰਨ ਦੇ ਦੋਸ਼ ਲੱਗੇ ਹਨ।

ਪੁੱਛਗਿੱਛ ਦੌਰਾਨ AIG ਵਲੋਂ ਆਪਣੇ ਨਾਲ ਇਕ ਰਿਕਾਰਡਿੰਗ ਡਿਵਾਈਸ ਲੈ ਕੇ ਜਾਣ ਦੇ ਵੀ ਦੋਸ਼ ਲੱਗੇ ਹਨ। ਐਸਪੀ ਅਕਾਸ਼ਦੀਪ ਔਲਖ ਨੇ ਦੱਸਿਆ ਕਿ ਏਅਈਜੀ ਨੂੰ ਸਰਕਾਰੀ ਡਿਊਟੀ ਵੀ ਵਿੱਚ ਰੁਕਾਵਟ ਪਾਉਣ ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।