ਚੰਡੀਗੜ੍ਹ : ਪੰਜਾਬ ਪੁਲਿਸ ਦੇ IG ਰਾਕੇਸ਼ ਅਗਰਵਾਲ ਦੇ ਚੰਡੀਗੜ੍ਹ ਸਥਿਤ ਘਰ ‘ਚ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਕਾਂਸਟੇਬਲ ਸੁਸ਼ੀਲ ਕੁਮਾਰ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸੁਸ਼ੀਲ ਦਾ ਪਰਿਵਾਰ ਅੱਜ ਚੰਡੀਗੜ੍ਹ ਪਹੁੰਚ ਜਾਵੇਗਾ ਅਤੇ ਉਸ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਸੁਸ਼ੀਲ IG ਦੀ ਰਿਹਾਇਸ਼ ‘ਤੇ ਡਿਊਟੀ ‘ਤੇ ਤਾਇਨਾਤ ਸੀ।
ਸੁਸ਼ੀਲ ਕੁਮਾਰ ਨੇ 5 ਅਪ੍ਰੈਲ ਨੂੰ ਆਈਜੀ ਰਾਕੇਸ਼ ਅਗਰਵਾਲ ਦੇ ਘਰ ਡਿਊਟੀ ਦੌਰਾਨ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੈਕਟਰ-26 ਥਾਣਾ ਪੁਲਿਸ ਨੇ ਮੌਕੇ ਦੀ ਜਾਂਚ ਕੀਤੀ। ਪਰ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋ ਸਕਿਆ। ਘਟਨਾ ਸਮੇਂ IG ਦੀ ਰਿਹਾਇਸ਼ ‘ਤੇ ਮੌਜੂਦ ਲੋਕਾਂ ਤੋਂ ਵੀ ਪੁਲਿਸ ਨੇ ਪੁੱਛਗਿੱਛ ਕੀਤੀ। ਪਰ ਕਪੂਰਥਲਾ ਵਾਸੀ ਕਾਂਸਟੇਬਲ ਸੁਸ਼ੀਲ ਵੱਲੋਂ ਖੁਦਕੁਸ਼ੀ ਕਰਨ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਪੁਲਿਸ ਮੁਤਾਬਕ ਸੁਸ਼ੀਲ ਰੋਜ਼ ਦੀ ਤਰ੍ਹਾਂ 5 ਅਪ੍ਰੈਲ ਨੂੰ ਵੀ ਡਿਊਟੀ ਕਰ ਰਿਹਾ ਸੀ। ਪਰ ਉਸੇ ਸਮੇਂ ਫਾਇਰਿੰਗ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਸੁਸ਼ੀਲ ਨੂੰ ਖੂਨ ਨਾਲ ਲੱਥਪੱਥ ਬੇਹੋਸ਼ੀ ਦੀ ਹਾਲਤ ‘ਚ ਦੇਖਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਪਾਇਆ ਗਿਆ। ਮੁੱਢਲੇ ਪੜਾਅ ’ਤੇ ਪੁਲਿਸ ਦੀ ਜਾਂਚ ਟੀਮ ਸੁਸ਼ੀਲ ਦੀ ਖੁਦਕੁਸ਼ੀ ਦਾ ਕਾਰਨ ਕਿਸੇ ਮਾਨਸਿਕ ਪ੍ਰੇਸ਼ਾਨੀ ਨੂੰ ਮੰਨ ਰਹੀ ਹੈ। ਹਾਲਾਂਕਿ ਮਾਮਲੇ ਦੀ ਸਥਿਤੀ ਉਦੋਂ ਸਪੱਸ਼ਟ ਹੋਵੇਗੀ ਜਦੋਂ ਪਰਿਵਾਰਕ ਮੈਂਬਰ ਅੱਜ ਚੰਡੀਗੜ੍ਹ ਪੁੱਜਣਗੇ।