ਵਰਲਡ ਟਾਈਟਲ ਲਈ ਲੜਨ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣੇ ਮਨਦੀਪ ਜਾਂਗੜਾ

0
2247

ਚੰਡੀਗੜ੍ਹ, 25 ਜਨਵਰੀ| ਭਾਰਤੀ ਬਾਕਸਿੰਗ ‘ਚ ਮਨਦੀਪ ਜਾਂਗੜਾ ਨਵਾਂ ਇਤਿਹਾਸ ਸਿਰਜਣ ਲਈ ਤਿਆਰ ਹੈ। ਪ੍ਰੋਫੈਸ਼ਨਲ ਬਾਕਸਿੰਗ ‘ਚ ਵੱਡੀ ਚੁਣੌਤੀ ਬਣ ਰਹੇ ਜਾਂਗੜਾ ਹੁਣ ਕਰੀਅਰ ਦੀ ਸਭ ਤੋਂ ਵੱਡੀ ਫਾਈਟ ਲਈ ਰਿੰਗ ‘ਚ ਉੱਤਰਨਗੇ। ਮਨਦੀਪ ਵਰਲਡ ਟਾਈਟਲ ਲਈ ਲੜਨ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣ ਗਏ ਹਨ ਅਤੇ ਉਨ੍ਹਾਂ ਦਾ ਸਾਹਮਣਾ ਇੰਟਰ ਕਾਨਟੀਨੈਂਟਲ ਟਾਈਟਲ ਲਈ ਅਮਰੀਕਨ ਬਾਕਸਰ ਗੇਰਾਡੋ ਐਸਿਕਵਵੇਲ ਨਾਲ ਹੋਵੇਗਾ।

26 ਜਨਵਰੀ ਨੂੰ ਮਨਦੀਪ ਦੇਸ਼ ਲਈ ਪਹਿਲਾ ਵਰਲਡ ਟਾਈਟਲ ਜਿੱਤਣ ਲਈ ਆਪਣੀ ਤਿਆਰੀ ਪੂਰੀ ਕਰ ਚੁੱਕੇ ਹਨ। ਮਨਦੀਪ ਨੇ ਫਾਈਟ ਦੀ ਤਿਆਰੀ ਰਾਏ ਜੋਨਸ ਜੂਨੀਅਰ ਦੀ ਦੇਖ-ਰੇਖ ‘ਚ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਨ ਸਮੇਂ ਅਨੁਸਾਰ ਇਹ ਫਾਈਟ 25 ਜਨਵਰੀ ਨੂੰ ਰਾਤ 8 ਵਜ ਕੇ 30 ਮਿੰਟ ‘ਤੇ ਲਾਈਵ ਟੈਲੀਕਾਸਟ ਹੋਵੇਗੀ, ਜੋ ਭਾਰਤੀ ਸਮੇਂ ਅਨੁਸਾਰ ਸਵੇਰੇ 26 ਜਨਵਰੀ ਨੂੰ 10 ਵਜੇ ਹੋਵੇਗੀ। ਮੂਲ ਤੌਰ ‘ਤੇ ਹਿਸਾਰ (ਹਰਿਆਣਾ) ਦੇ ਰਹਿਣ ਵਾਲੇ ਬਾਕਸਰ ਮਨਦੀਪ ਵਸ਼ਿੰਗਟਨ ਸੂਬੇ ਦੇ ਟਾਪੇਨਿਸ਼ ਸ਼ਹਿਰ ਦੇ ਲੀਜੈਂਡ ਕੈਸੀਨੋ ਹੋਟਲ ‘ਚ ਇਹ ਫਾਈਟ ਲੜਨਗੇ।

ਉਨ੍ਹਾਂ ਦੇ ਛੋਟੇ ਭਰਾ ਹਿਮਾਂਸ਼ੂ ਜਾਂਗੜਾ ਮਿਨਰਵਾ ਅਕੈਡਮੀ ਵਿਚ ਟ੍ਰੇਨੀ ਹਨ ਅਤੇ ਉਨ੍ਹਾਂ ਕਈ ਟਾਈਟਲ ਉਨ੍ਹਾਂ ਲਈ ਜਿੱਤੇ ਹਨ। ਮਨਦੀਪ ਵੀ ਮਿਨਰਵਾ ਨਾਲ ਆਪਣੀ ਤਿਆਰੀ ਕਰਦੇ ਰਹੇ ਹਨ। ਉਹ ਜਦੋਂ ਭਾਰਤ ‘ਚ ਹੁੰਦੇ ਹਨ ਤਾਂ ਸਟ੍ਰੈਂਥ ਤੇ ਫਿਜ਼ੀਕਲ ਟ੍ਰੇਨਿੰਗ ਮਿਨਰਵਾ ਦੇ ਐਕਸਪਰਟ ਟ੍ਰੇਨਰਜ਼ ਨਾਲ ਕਰਦੇ ਹਨ। ਮਨਦੀਪ ਨੇ ਇਸ ਖਿਤਾਬ ਲਈ ਕਾਫ਼ੀ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਨੂੰ ਕਾਫ਼ੀ ਵਜ਼ਨ ਘੱਟ ਕਰਨਾ ਪਿਆ। ਉਹ ਹਮੇਸ਼ਾ ਹੀ 75 ਕਿਲੋਗ੍ਰਾਮ ਵਰਗ ‘ਚ ਫਾਈਟ ਕਰਦੇ ਸਨ ਪਰ ਇਸ ਵਾਰ ਉਹ 59 ਕਿਲੋਗ੍ਰਾਮ ਵਰਗ ‘ਚ ਲੜਨਗੇ। ਉਨ੍ਹਾਂ ਨੇ ਸਿਰਫ਼ 6 ਮਹੀਨੇ ‘ਚ ਵਜਨ ਘੱਟ ਕਰਦੇ ਹੋਏ ਆਪਣੇ ਆਪ ਨੂੰ ਤਿਆਰ ਕੀਤਾ ਹੈ।