ਜਲੰਧਰ | ਅੱਜ ਆਦਮਪੁਰ ‘ਚ ਪੈਂਦੇ ਪਿੰਡ ਕਾਲੜਾ ਵਿੱਚ 4 ਲੁਟੇਰਿਆਂ ਨੇ ਬੈਂਕ ਦੇ ਗਾਰਡ ਨੂੰ ਗੋਲੀ ਮਾਰ ਕੇ 6 ਲੱਖ 20 ਹਜ਼ਾਰ ਰੁਪਏ ਦੀ ਲੁੱਟ ਕਰ ਲਈ। ਗਾਰਡ ਸੁਰਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੈਂਕ ‘ਚ ਹੋਈ ਲੁੱਟ ਦਾ ਸੀਸੀਟੀਵੀ ਵੀਡਿਓ ਵੀ ਸਾਹਮਣੇ ਆਇਆ ਹੈ।
ਆਦਮਪੁਰ ਦੇ ਡੀਐਸਪੀ ਰਣਜੀਤ ਸਿੰਘ ਨੇ ਦੱਸਿਆ ਕਿ ਸਵਾ 1 ਵਜੇ ਚਾਰ ਲੁਟੇਰੇ ਬੈਂਕ ਵਿੱਚ ਦਾਖਲ ਹੋਏ। ਉਨ੍ਹਾਂ ਲੁਟੇਰਿਆਂ ਨਾਲ ਹੱਥੋਪਾਈ ਕੀਤੀ। ਜਦੋਂ ਬੈਂਕ ਦਾ ਸਿਕਿਓਰਿਟੀ ਗਾਰਡ ਉਨ੍ਹਾਂ ਨੂੰ ਰੋਕਦਾ ਰਿਹਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ।
ਲੁਟੇਰਿਆਂ ਨੇ ਬੈਂਕ ਵਿੱਚ ਦੋ ਫਾਇਰ ਕੀਤੇ। ਮ੍ਰਿਤਕ ਸਿਕਓਰਿਟੀ ਗਾਰਡ ਜਲੰਧਰ ਦੇ ਪਿੰਡ ਡਰੋਲੀ ਕਲਾਂ ਦਾ ਰਹਿਣ ਵਾਲਾ ਸੀ।