CBI ਕਰੇਗੀ ਸੋਨਾਲੀ ਫੋਗਾਟ ਕੇਸ ਦੀ ਜਾਂਚ, ਗੋਆ ਸਰਕਾਰ ਦਾ ਫੈਸਲਾ, ਹੁਣ ਖੁੱਲ੍ਹੇਗਾ ਮੌਤ ਦਾ ਰਾਜ਼

0
447

ਹਰਿਆਣਾ। ਬੀਜੇਪੀ ਆਗੂ ਤੇ ਟਿਕ-ਟੌਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਤੋਂ ਬਾਅਦ ਸੀਬੀਆਈ ਜਾਂਚ ਦੀ ਮੰਗ ਉੱਠੀ ਸੀ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸੀਬੀਆਈ ਜਾਂਚ ਲਈ ਹਾਮੀ ਭਰ ਦਿੱਤੀ ਹੈ। ਗੋਆ ਦੇ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੋਨਾਲੀ ਫੋਗਾਟ ਮਾਮਲੇ ਦੀ ਜਾਂਚ ਹੁਣ ਸੀਬੀਆਈ ਨੂੰ ਸੌਂਪੀ ਜਾਵੇਗੀ।

ਕੁਝ ਦਿਨ ਪਹਿਲਾਂ ਸੋਨਾਲੀ ਫੋਗਾਟ ਦੀ ਮੌਤ ਦੀ ਸੀਬੀਆਈ ਜਾਂਚ ਲਈ ਖਾਪ ਪੰਚਾਇਤ ਬੁਲਾਈ ਗਈ ਸੀ। ਖਾਪ ਵਿੱਚ ਫੈਸਲਾ ਹੋਇਆ ਕਿ ਇਸ ਦੀ ਜਾਂਚ ਸੀਬੀਆਈ ਨੂੰ ਦਿੱਤੀ ਜਾਵੇ। ਸੂਬਾ ਸਰਕਾਰ ਨੇ ਇਸ ਮਾਮਲੇ ਨੂੰ ਸਵੀਕਾਰ ਕਰ ਲਿਆ ਹੈ।
ਸਰਵ ਜਾਤੀ ਖਾਪ ਮਹਾਪੰਚਾਇਤ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਨੂੰ ਪਾਰਟੀ ਨੇਤਾ ਸੋਨਾਲੀ ਫੋਗਾਟ ਦੀ ਮੌਤ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ 23 ਸਤੰਬਰ ਤੱਕ ਜਾਂਚ ਕਰਨ ਦੀ ਸਿਫਾਰਸ਼ ਕਰਨ ਦਾ ਅਲਟੀਮੇਟਮ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸੂਬਾ ਸਰਕਾਰ ਉਨ੍ਹਾਂ ਦੀ ਮੰਗ ਮੰਨ ਚੁੱਕੀ ਹੈ। ਹਿਸਾਰ ਦੀ ਜਾਟ ਧਰਮਸ਼ਾਲਾ ‘ਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਸੋਨਾਲੀ ਫੋਗਾਟ ਦੀ ਧੀ ਯਸ਼ੋਧਰਾ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਬੈਠਕ ‘ਚ ਸ਼ਾਮਲ ਹੋਏ।

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਸੋਨਾਲੀ ਫੋਗਾਟ ਕਤਲ ਕੇਸ ਦੀ ਜਾਂਚ ਚੱਲ ਰਹੀ ਹੈ। ਸਾਡੀ ਪੁਲਿਸ ਇਸ ਮਾਮਲੇ ਦੀ ਬਹੁਤ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਗੋਆ ਪੁਲਿਸ ਨੂੰ ਵੀ ਬਹੁਤ ਚੰਗੇ ਸੰਕੇਤ ਮਿਲੇ ਹਨ ਪਰ ਉਸਦੀ (ਸੋਨਾਲੀ ਫੋਗਾਟ) ਧੀ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਜ ਅਸੀਂ ਇਹ ਮਾਮਲਾ ਸੀਬੀਆਈ ਨੂੰ ਦੇ ਰਹੇ ਹਾਂ।ਦੱਸ ਦੇਈਏ ਕਿ ਫੋਗਾਟ (43) ਦੀ ਅਗਸਤ ਦੇ ਅਖੀਰ ਵਿੱਚ ਗੋਆ ਵਿੱਚ ਮੌਤ ਹੋ ਗਈ ਸੀ। ਸ਼ੱਕੀ ਹਾਲਾਤਾਂ ‘ਚ ਹੋਈ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਫੋਗਾਟ ਦੇ ਪੀਏ ਸਾਂਗਵਾਨ ਸਮੇਤ ਇੱਕ ਹੋਰ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਮਹਾਪੰਚਾਇਤ ਵਿੱਚ ਫੈਸਲਾ ਕੀਤਾ ਗਿਆ ਕਿ ਜੇ ਸਰਕਾਰ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਵਿੱਚ ਅਸਫਲ ਰਹਿੰਦੀ ਹੈ ਤਾਂ 24 ਸਤੰਬਰ ਨੂੰ ਅਜਿਹੀ ਹੀ ਇੱਕ ਹੋਰ ਮੀਟਿੰਗ ਕੀਤੀ ਜਾਵੇਗੀ। 24 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਹਰਿਆਣਾ ਅਤੇ ਹੋਰ ਰਾਜਾਂ ਦੇ ਖਾਪ ਨੁਮਾਇੰਦੇ ਭਾਗ ਲੈਣਗੇ ਅਤੇ ਸਖ਼ਤ ਫੈਸਲਾ ਲੈਣਗੇ।