ਅੰਮ੍ਰਿਤਸਰ | ਕੋਰੋਨਾ ਦੇ ਵੱਧ ਰਹੇ ਸੰਕਰਮਣ ਤੇ ਓਮੀਕਰੋਨ ਦੇ ਖਤਰੇ ‘ਚ ਇਕ ਹੋਰ ਵੱਡੀ ਖ਼ਬਰ ਆਈ ਹੈ। ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ‘ਤੇ ਅੱਜ ਮਿਲਾਨ ਤੋਂ ਆਏ ਮਾਂ-ਬੇਟੇ ਦੇ ਹਵਾਈ ਅੱਡੇ ‘ਚ ਕੀਤੇ ਗਏ ਟੈਸਟ ਤੋਂ ਬਾਅਦ ਦੋਵੇਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਪੀੜਤ ਸੁਰਜੀਤ ਕੌਰ (39) ਤੇ ਉਨ੍ਹਾਂ ਦਾ ਬੇਟਾ ਗੁਰਕੀਰਤ ਸਿੰਘ (10) ਦੋਵੇਂ ਕਪੂਰਥਲਾ ਦੇ ਇਲਾਕੇ ਭੁਲੱਥ ਨਾਲ ਸੰਬੰਧਿਤ ਹਨ। ਪ੍ਰਸ਼ਾਸਨ ਵੱਲੋਂ ਦੋਵਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ ਤੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਤਾਂ ਕਿ ਪਤਾ ਲੱਗ ਸਕੇ ਕਿ ਕਿਤੇ ਇਹ ਓਮੀਕਰੋਨ ਵੇਰੀਐਂਟ ਤੋਂ ਪੀੜਤ ਤਾਂ ਨਹੀਂ ਹਨ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ