ਭੱਜੇ ਜਾਂਦੇ ਕੈਦੀ ਨੂੰ ਫੜਨਾ ASI ਨੂੰ ਪਿਆ ਮਹਿੰਗਾ, ਕੈਦੀ ਵਲੋਂ ਧੱਕਾ ਮਾਰਨ ‘ਤੇ ਡਿਗੇ ਏਐਸਆਈ ਦੀ ਮੌਤ

0
83

ਅੰਮ੍ਰਿਤਸਰ, 18 ਜਨਵਰੀ| ਅੰਮ੍ਰਿਤਸਰ ‘ਚ ਕੈਦੀ ਵੱਲੋਂ ਧੱਕਾ ਖਾਣ ਨਾਲ ASI ਦੀ ਮੌਤ ਹੋ ਗਈ। ਪ੍ਰਾਪਤ ਸਮਾਚਾਰ ਅਨੁਸਾਰ ਏ.ਐਸ.ਆਈ ਪਰਮਜੀਤ ਸਿੰਘ ਆਪਣੀ ਟੀਮ ਸਮੇਤ ਗ੍ਰਿਫ਼ਤਾਰ ਕੀਤੇ ਗਏ ਇੱਕ ਮੁਲਜ਼ਮ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਿਆ ਸੀ। ਮੈਡੀਕਲ ਕਰਵਾਉਣ ਤੋਂ ਪਹਿਲਾਂ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਏਐਸਆਈ ਨੂੰ ਝਟਕਾ ਲੱਗਾ ਅਤੇ ਉਹ ਜ਼ਮੀਨ ‘ਤੇ ਡਿੱਗ ਗਿਆ।

ਇਸ ਦੌਰਾਨ ਅੰਮਿ੍ਤਸਰ ਪੁਲਿਸ ‘ਚ ਤਾਇਨਾਤ ਏ.ਐਸ.ਆਈ ਪਰਮਜੀਤ ਸਿੰਘ ‘ਤੇ ਸਾਈਲੈਂਟ ਅਟੈਕ ਹੋ ਗਿਆ, ਜਿਸ ਦਾ ਤੁਰੰਤ ਡਾਕਟਰਾਂ ਵੱਲੋਂ ਇਲਾਜ ਕੀਤਾ ਗਿਆ ਪਰ ਉਸ ਦੀ ਮੌਤ ਹੋ ਗਈ | ਹਸਪਤਾਲ ਵਿੱਚ ਤਾਇਨਾਤ ਡਾਕਟਰ ਨੇ ਦੱਸਿਆ ਕਿ ਏ.ਐਸ.ਆਈ ਦੀ ਟੀਮ ਗ੍ਰਿਫ਼ਤਾਰ ਮੁਲਜ਼ਮਾਂ ਦੇ ਨਾਲ ਮੈਡੀਕਲ ਕਰਵਾਉਣ ਆਈ ਸੀ। ਪੁਲੀਸ ਮੁਲਜ਼ਮਾਂ ਦੇ ਹਿਰਾਸਤ ’ਚੋਂ ਫਰਾਰ ਹੋਣ ਬਾਰੇ ਸਵਾਲਾਂ ਨੂੰ ਟਾਲਦੀ ਨਜ਼ਰ ਆ ਰਹੀ ਸੀ।