ਜਲੰਧਰ ‘ਚ ਕੱਟੀਆਂ ਜਾ ਰਹੀਆਂ 29 ਨਾਜਾਇਜ਼ ਕਾਲੋਨੀਆਂ ਖਿਲਾਫ਼ ਹੋਣਗੇ ਕੇਸ ਦਰਜ, ਨਹੀਂ ਮਿਲੇਗਾ ਬਿਜਲੀ, ਪਾਣੀ ਦਾ ਕੁਨੈਕਸ਼ਨ

0
654

ਜਲੰਧਰ | ਸਿਆਸੀ ਦਖਲਅੰਦਾਜ਼ੀ ਅਤੇ ਹੋਰ ਕਾਰਨਾਂ ਕਰ ਕੇ ਜਲੰਧਰ ਨਗਰ ਨਿਗਮ ਪਿਛਲੇ ਲੰਮੇ ਤੋਂ ਨਾਜਾਇਜ਼ ਕਾਲੋਨੀਆਂ ‘ਤੇ ਕੋਈ ਕਾਰਵਾਈ ਨਹੀਂ ਕਰ ਸਕਿਆ, ਜਿਸ ਕਰ ਕੇ ਸ਼ਹਿਰ ‘ਚ ਨਾਜਾਇਜ਼ ਕਾਲੋਨੀਆਂ ਕੱਟਣ ਦਾ ਸਿਲਸਿਲਾ ਜਾਰੀ ਹੈ।

ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਪੁਲਿਸ ਨੂੰ ਚਿੱਠੀ ਭੇਜੀ ਹੈ, ਜਿਸ ਵਿਚ ਉਨ੍ਹਾਂ ਲਿਸਟ ‘ਚ ਸ਼ਾਮਿਲ 29 ਕਾਲੋਨੀਆਂ ‘ਤੇ ਕੇਸ ਦਰਜ ਕਰਨ ਨੂੰ ਕਿਹਾ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਾਰੀਆਂ ਨਾਜਾਇਜ਼ ਕਾਲੋਨੀਆਂ ਖਿਲਾਫ਼ ਕੇਸ ਦਰਜ ਕਰ ਕੇ ਚੱਲ ਰਿਹਾ ਕੰਮ ਰੋਕਿਆ ਜਾਵੇ ਅਤੇ ਬਿਜਲੀ, ਪਾਣੀ ਦੇ ਕੁਨੈਕਸ਼ਨ ਵੀ ਨਾ ਦਿੱਤੇ ਜਾਣ।

ਨਿਗਮ ਦੇ ਅਫਸਰਾਂ ਨੇ ਰਿਪੋਰਟ ਦਿੱਤੀ ਸੀ ਕਿ ਨਵੀਆਂ ਬਣ ਰਹੀਆਂ ਨਾਜਾਇਜ਼ ਕਾਲੋਨੀਆਂ ਲਈ ਮਨਜ਼ੂਰੀ ਨਹੀਂ ਲਈ ਗਈ। ਟਾਊਨ ਪਲਾਨਿੰਗ ਦੇ ਨਿਯਮਾਂ ਦਾ ਵੀ ਪਾਲਣ ਨਹੀਂ ਹੋ ਰਿਹਾ।

ਨਿਗਮ ਦੀ ਲਿਸਟ ‘ਚ ਨਾਜਾਇਜ਼ ਕਾਲੋਨੀਆਂ

  • ਲਾਲ ਮੰਦਰ ਦੇ ਕੋਲ, ਅਮਨ ਨਗਰ
  • ਲੰਮਾ ਪਿੰਡ-ਕੋਟਲਾ ਰੋਡ ਦੇ ਵਿਚਕਾਰ
  • ਹਰਗੋਬਿੰਦ ਨਗਰ
  • ਜਮਸ਼ੇਰ ਰੋਡ
  • ਮੋਹਨ ਵਿਹਾਰ ਨੇੜੇ
  • ਨਿਊ ਮਾਡਲ ਹਾਊਸ ਨਜ਼ਦੀਕ
  • ਓਲਡ ਫਗਵਾੜਾ ਰੋਡ
  • ਸਲੇਮਪੁਰ ਮੁਸਲਮਾਨਾ
  • ਪਟੇਲ ਨਗਰ ਦੇ ਕੋਲ
  • ਜੀਵ ਸ਼ੈਲਟਰ ਦੇ ਨਜ਼ਦੀਕ
  • ਸੁਭਾਨਾ ਦੇ ਕੋਲ
  • ਇੰਡੀਅਨ ਆਇਲ ਡਿਪੋ ਕੋਲ ਗੁਲਮੋਹਰ ਸਿਟੀ ਦੀ ਬੈਕਸਾਈਡ
  • ਧਾਲੀਵਾਲ ਕਾਦੀਆਂ ‘ਚ
  • ਬੜਿੰਗ ਪਿੰਡ ‘ਚ
  • ਸ਼ੇਖੇ ਪਿੰਡ ‘ਚ ਪੁਲ ਦੇ ਕਿਨਾਰੇ
  • ਅਮਨ ਨਗਰ
  • ਗੁੱਗਾ ਜਾਹਰ ਪੀਰ ਮੰਦਰ ਦੇ ਕੋਲ
  • ਪਟੇਲ ਨਗਰ
  • ਸ਼ਿਵਾਜੀ ਨਗਰ
  • ਦੀਪ ਨਗਰ ਦੇ ਪਿੱਛੇ
  • ਕਾਲਾ ਸੰਘਿਆਂ ਰੋਡ 66 ਕੇ. ਵੀ. ਗਰਿਡ ਦੇ ਪਿੱਛੇ
  • ਬੜਿੰਗ ‘ਚ ਰਾਮ ਨਗਰ
  • ਕਬੀਰ ਨਗਰ ‘ਚ ਮੰਡ ਪੈਲੇਸ ਇਲਾਕੇ ‘ਚ
  • ਨੰਦਨਪੁਰ ਪਿੰਡ ‘ਚ
  • ਖੁਰਲਾ ਕਿੰਗਰਾ ‘ਚ
  • ਪਠਾਨਕੋਟ ਚੌਕ ਤੋਂ ਅੰਮ੍ਰਿਤਸਰ ਵੱਲ ਬ੍ਰਾਸ ਕੰਪਨੀ ਦੇ ਕੋਲ
  • ਰਾਜ ਨਗਰ ਦੇ ਕਬੀਰ ਐਵੀਨਿਊ ‘ਚ
  • ਕਾਲੀਆ ਕਾਲੋਨੀ-2 ਚ ਪਾਰਕ ਵੁੱਡ ਸ਼ਾਪ ਦੇ ਕੋਲ
  • ਟ੍ਰਾਂਸਪੋਰਟ ਨਗਰ ਤੋਂ ਬੁਲੰਦਪੁਰ ਰੋਡ ‘ਤੇ।