ਕੈਪਟਨ ਸਰਕਾਰ ਦੀ 1 ਮਹੀਨੇ ਦੀ ਮਿਹਨਤ ‘ਤੇ ਫਿਰਿਆ ਪਾਣੀ, 93 ਸ਼ਰਧਾਲੂਆਂ ਨੂੰ ਹੋਇਆ ਕੋਰੋਨਾ

    0
    1952

    ਚੰਡੀਗੜ੍ਹ. ਪੰਜਾਬ ‘ਚ ਕੋਰੋਨਾਵਾਇਰਸ ਨੂੰ ਕਾਬੂ ਕਰਨ ਲਈ ਪਿਛਲੇ ਇੱਕ ਮਹੀਨੇ ਤੋਂ ਕਰਫਿਊ ਲੱਗਾ ਹੋਇਆ ਹੈ ਪਰ ਹੁਣ ਇਸ ਮਿਹਨਤ ਉੱਤੇ ਕੈਪਟਨ ਸਰਕਾਰ ਨੇ ਆਪ ਹੀ ਪਾਣੀ ਫੇਰ ਦਿੱਤਾ ਹੈ। ਨਾਂਦੇੜ ਸਾਹਿਬ ਤੇ ਹੋਰਨਾਂ ਰਾਜਾਂ ਵਿੱਚੋ ਸ਼ਰਧਾਲੂਆਂ ਨੂੰ ਲਿਆਉਣ ਦਾ ਪੰਜਾਬ ਸਰਕਾਰ ਦਾ ਇਹ ਫੈਸਲਾ, ਹੁਣ ਸਰਕਾਰ ਲਈ ਮੁਸੀਬਤਾਂ ਭਰਿਆ ਬਣ ਗਿਆ ਹੈ। ਸੂਬੇ ਭਰ ‘ਚ 93 ਸ਼ਰਧਾਲੂ ਕੋਰੋਨਾਵਾਇਰਸ ਦੇ ਲਪੇਟ ‘ਚ ਆ ਗਏ ਹਨ।ਪੰਜਾਬ ‘ਚ ਇਨ੍ਹਾਂ ਸ਼ਰਧਾਲੂਆਂ ਅਤੇ ਹੋਰ ਲੋਕਾਂ ਨੂੰ ਦਾਖਲ ਕਰਨਾ ਅਤੇ ਉਨ੍ਹਾਂ ਦੀ ਜਾਂਚ ਕਰਕੇ ਕੁਆਰੰਟੀਨ ਕਰਨਾ ਸੂਬਾ ਸਰਕਾਰ ਲਈ ਚੁਣੌਤੀ ਭਰਿਆ ਹੋ ਗਿਆ ਹੈ।ਪੰਜਾਬ ਦੇ 16 ਜ਼ਿਲ੍ਹਿਆਂ ‘ਚ ਕੋਰੋਨਾਵਾਇਰਸ ਦਾ ਸੰਕਰਮਣ ਫੈਲ ਗਿਆ ਹੈ।ਇਸ ਦੇ ਨਾਲ ਸੂਬੇ ‘ਚ ਕੋਰੋਨਾਵਾਇਰਸ ਮਰੀਜ਼ਾਂ ਦਾ ਗਿਣਤੀ 450 ਤੋਂ ਵੀ ਵੱਧ ਹੋ ਗਈ ਹੈ। ਨਾਂਦੇੜ ਸਾਹਿਬ ਤੋਂ ਸ਼ਰਧਾਲੂਆਂ ਦੇ ਪਰਤਣ ਨਾਲ ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਗ੍ਰਾਫ ਅਚਾਨਕ ਵੱਧ ਗਿਆ ਹੈ।ਇਦਾਂ ਜਾਪਦਾ ਹੈ ਜਿਵੇਂ ਕਿ ਸੂਬਾ ਸਰਕਾਰ ਨੇ ਇੱਕ ਮਹੀਨੇ ਦੇ ਲੌਕਡਾਉਨ ਤੇ ਹੁਣ ਆਪ ਹੀ ਪਾਣੀ ਫੇਰ ਦਿੱਤਾ ਹੋਵੇ।

    16 ਜ਼ਿਲ੍ਹਿਆਂ ਦੇ ਸ਼ਰਧਾਲੂਆਂ ਨੂੰ ਹੋਇਆ ਕੋਰੋਨਾ

    • ਅੰਮ੍ਰਿਤਸਰ- 23
    • ਤਰਨ ਤਾਰਨ- 15
    • ਮੁਹਾਲੀ- 15
    • ਲੁਧਿਆਣਾ- 9
    • ਕਪੂਰਥਲਾ -8
    • ਹੁਸ਼ਿਆਰਪੁਰ -4
    • ਗੁਰਦਾਸਪੁਰ- 3
    • ਫਰੀਦਕੋਟ- 3
    • ਮੁਕਤਸਰ- 3
    • ਪਟਿਆਲਾ -2
    • ਬਠਿੰਡਾ -2
    • ਰੋਪੜ -2
    • ਸੰਗਰੂਰ- 1
    • ਮੋਗਾ- 1
    • ਜਲੰਧਰ -1
    • ਨਵਾਂ ਸ਼ਹਿਰ- 1
    • ਕੁੱਲ- 93